ਚੰਡੀਗੜ੍ਹ ‘ਚ ਸਮਾਜਵਾਦੀ ਪਾਰਟੀ ਨੇ ਮਨੀਸ਼ ਤਿਵਾੜੀ ਨੂੰ ਸਮਰਥਨ ਦੇਣ ਦਾ ਕੀਤਾ ਐਲਾਨ
ਚੰਡੀਗੜ੍ਹ, 9 ਮਈ(ਵਿਸ਼ਵ ਵਾਰਤਾ)- ਸਮਾਜਵਾਦੀ ਪਾਰਟੀ ਨੇ ਅੱਜ ਚੰਡੀਗੜ੍ਹ ਸੰਸਦੀ ਹਲਕੇ ਤੋਂ ਇੰਡੀਆ ਦੇ ਉਮੀਦਵਾਰ ਮਨੀਸ਼ ਤਿਵਾੜੀ ਨੂੰ ਰਸਮੀ ਤੌਰ ‘ਤੇ ਸਮਰਥਨ ਦੇਣ ਦਾ ਐਲਾਨ ਕੀਤਾ ਹੈ।
ਅੱਜ ਇੱਥੇ ਇੰਡੀਆ ਬਲਾਕ ਦੀ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਪਾ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਡਾਕਟਰ ਵਿਕਰਮ, ਜਨਰਲ ਸਕੱਤਰ ਸੁਰਿੰਦਰ ਠਾਕੁਰ, ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚ.ਐਸ ਲੱਕੀ, ਚੰਡੀਗੜ੍ਹ ਲਈ ਆਮ ਆਦਮੀ ਪਾਰਟੀ ਦੀ ਚੋਣ ਪ੍ਰਚਾਰ ਕਮੇਟੀ ਦੀ ਪ੍ਰਧਾਨ ਚੰਦਰਮੁਖੀ ਸ਼ਰਮਾ ਨੇ ਕਿਹਾ ਕਿ ਗਠਜੋੜ ਮਜ਼ਬੂਤ ਹੈ ਚੰਡੀਗੜ• ਵਿੱਚ ਰਿਕਾਰਡ ਫਰਕ ਨਾਲ ਜਿੱਤ ਪ੍ਰਾਪਤ ਕਰਨਗੇ।
ਡਾ: ਵਿਕਰਮ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਫਿਰਕੂ ਅਤੇ ਫੁੱਟ ਪਾਊ ਰਾਜਨੀਤੀ ਅਤੇ ਨੀਤੀਆਂ ਦਾ ਮੁਕਾਬਲਾ ਸਿਰਫ਼ ਕਾਂਗਰਸ ਹੀ ਕਰ ਸਕਦੀ ਹੈ। ਉਨ੍ਹਾਂ ਕਿਹਾ, ਸਪਾ ਦੇ ਸਾਰੇ ਵਰਕਰ ਪਹਿਲਾਂ ਹੀ ਸਬੰਧਤ ਖੇਤਰਾਂ ਵਿੱਚ ਮੁਹਿੰਮ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸਪਾ ਦਾ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਲੋਕਾਂ ਵਿੱਚ ਚੰਗਾ ਸਮਰਥਨ ਹੈ ਜੋ ਲੰਬੇ ਸਮੇਂ ਤੋਂ ਇੱਥੇ ਰਹਿ ਰਹੇ ਹਨ।
ਇਸ ਮੌਕੇ ਸਪਾ ਦੇ ਸੀਨੀਅਰ ਆਗੂ ਰਾਧੇਸ਼ਿਆਮ ਯਾਦਵ, ਸਵਾਮੀ ਯਾਦਵ, ਰਾਮ ਮੂਰਤ ਯਾਦਵ, ਹਰਵਿੰਦਰ ਸਿੰਘ, ਗੁਰਦਿਆਲ ਸਿੰਘ, ਪੰਕਜ ਯਾਦਵ ਆਦਿ ਹਾਜ਼ਰ ਸਨ।