Advertisement
ਚੰਡੀਗੜ੍ਹ, 9 ਸਤੰਬਰ (ਵਿਸ਼ਵ ਵਾਰਤਾ) : ਚੰਡੀਗੜ੍ਹ ਦੇ ਸੈਕਟਰ-26 ਵਿਚ ਅੱਜ ਬਲਾਤਕਾਰ ਦੀ ਕੋਸ਼ਿਸ਼ ਕਰਦੇ ਹੋਏ ਇਕ ਵਿਅਕਤੀ ਨੂੰ ਲੋਕਾਂ ਨੇ ਕਾਬੂ ਕਰ ਲਿਆ ਅਤੇ ਫਿਰ ਉਸ ਦੀ ਚੰਗੀ ਤਰ੍ਹਾਂ ਕੁਟਾਈ ਕੀਤੀ| ਸੂਚਨਾ ਪਾ ਕੇ ਮੌਕੇ ਤੇ ਪਹੁੰਚੀ ਪੁਲਿਸ ਨੇ ਵਿਅਕਤੀ ਨੂੰ ਹਿਰਾਸਤ ਵਿਚ ਲੈ ਕੇ ਮਾਮਲਾ ਦਰਜ ਕਰ ਲਿਆ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਸੈਕਟਰ-26 ਦੇ ਵਾਟਰ ਵਰਕਸ ਵਿਚ ਰਹਿਣ ਵਾਲੀ ਮਹਿਲਾ ਦੇ ਘਰ ਵਿਚ ਇਕ ਵਿਅਕਤੀ ਜਬਰਦਸਤੀ ਦਾਖਲ ਹੋ ਗਿਆ ਅਤੇ ਮਹਿਲਾ ਨਾਲ ਜਬਰਦਸਤੀ ਕਰਨੀ ਸ਼ੁਰੂ ਕਰ ਦਿੱਤੀ| ਮਹਿਲਾ ਨੇ ਜਦੋਂ ਵਿਰੋਧ ਕੀਤਾ ਤਾਂ ਦੋਸ਼ੀ ਨੇ ਮਹਿਲਾ ਦਾ ਗਲਾ ਦਬਾਉਣ ਦੀ ਕੋਸ਼ਿਸ਼ ਕੀਤੀ| ਗਲਾ ਦਬਾਉਣ ਤੇ ਜਦੋਂ ਮਹਿਲਾ ਚਿਲਾਉਣ ਲੱਗੀ ਤਾਂ ਉਸ ਦੀ ਆਵਾਜ ਸੁਣ ਕੇ ਪੜੌਸੀ ਉਥੇ ਪਹੁੰਚ ਗਏ| ਮਹਿਲਾ ਦੇ ਪੜੌਸ ਵਿਚ ਰਹਿਣ ਵਾਲੇ ਇਕ ਨੌਜਵਾਨ ਨੇ ਦੱਸਿਆ ਕਿ ਲੋਕਾਂ ਨੇ ਖਿੱਚ ਕੇ ਉਸ ਵਿਅਕਤੀ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਤੇ ਉਸ ਦੀ ਕੁਟਾਈ ਕਰ ਦਿੱਤੀ| ਬਾਅਦ ਵਿਚ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ|
Advertisement