ਚੀਨ ‘ਚ ਮੁੜ ਵਧੀ ਕੋਰੋਨਾ ਮਰੀਜ਼ਾਂ ਦੀ ਗਿਣਤੀ; 8 ਜ਼ਿਲ੍ਹਿਆਂ ‘ਚ ਲੱਗਾ ਲਾਕਡਾਊਨ
ਚੰਡੀਗੜ੍ਹ, 25ਨਵੰਬਰ(ਵਿਸ਼ਵ ਵਾਰਤਾ)-ਚੀਨ ਵਿੱਚ ਕੋਰੋਨਾ ਦਾ ਪ੍ਰਕੋਪ ਫਿਰ ਤੋਂ ਵਧਣਾ ਸ਼ੁਰੂ ਹੋ ਗਿਆ ਹੈ। ਜਾਣਕਾਰੀ ਅਨੁਸਾਰ ਵੀਰਵਾਰ ਨੂੰ 31,454 ਨਵੇਂ ਮਾਮਲੇ ਸਾਹਮਣੇ ਆਏ। ਇਹ ਕੋਰੋਨਾ ਕਾਲ ਵਿੱਚ ਸਭ ਤੋਂ ਵੱਧ ਹੈ। ਇਸ ਤੋਂ ਪਹਿਲਾਂ ਅਪ੍ਰੈਲ ਵਿੱਚ ਸਭ ਤੋਂ ਵੱਧ 28,000 ਮਾਮਲੇ ਸਾਹਮਣੇ ਆਏ ਸਨ। ਨੈਸ਼ਨਲ ਹੈਲਥ ਬਿਊਰੋ ਦੇ ਅੰਕੜਿਆਂ ਅਨੁਸਾਰ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਤੋਂ ਚੀਨ ਦੇ ਰੋਜ਼ਾਨਾ ਔਸਤ ਮਾਮਲੇ ਉੱਚੇ ਪੱਧਰ ‘ਤੇ ਪਹੁੰਚ ਗਏ ਹਨ। ਮਾਮਲੇ ਵਧਣ ਕਾਰਨ ਚੀਨੀ ਪ੍ਰਸ਼ਾਸਨ ਨੇ ਝੇਂਗਝਾਊ ਅਤੇ ਇਸ ਦੇ ਆਸਪਾਸ ਦੇ 8 ਜ਼ਿਲ੍ਹਿਆਂ ਵਿੱਚ ਲਾਕਡਾਊਨ ਲਗਾ ਦਿੱਤਾ ਹੈ। ਇਸ ਆਦੇਸ਼ ਤੋਂ ਪਹਿਲਾਂ ਇਸ ਖੇਤਰ ਦੀ 2 ਲੱਖ ਦੀ ਆਬਾਦੀ ਡੇਢ ਮਹੀਨੇ ਤੋਂ ਲਾਕਡਾਊਨ ਵਿੱਚ ਹੈ।ਝੇਂਗਝਾਊ ਅਧਿਕਾਰੀਆਂ ਨੇ ਵੱਡੇ ਪੱਧਰ ‘ਤੇ ਟੈਸਟਿੰਗ ਦੇ ਆਦੇਸ਼ ਦੇ ਕੇ ਆਈਫੋਨ ਸਿਟੀ