ਨਵੀਂ ਦਿੱਲੀ, 16 ਅਗਸਤ(ਵਿਸ਼ਵ ਵਾਰਤਾ): ਸਰਕਾਰ ਨੇ ਗੂਗਲ ਅਤੇ ਸੋਸ਼ਲ ਮੀਡੀਆ ਨੂੰ ‘ਬਲੂ ਵੇਲ ਚੈਲੰਜ’ ਗੇਮ ਡਾਊਨਲੋਡ ਕਰਨ ਸੰਬੰਧਤ ਲਿੰਕ ਹਟਾਉਣ ਨੂੰ ਕਿਹਾ ਹੈ। ਕੇਂਦਰ ਸਰਕਾਰ ਨੇ ਆਨਲਾਈਨ ਕੰਪਿਊਟਰ ‘ਤੇ ਮੋਬਾਇਲ ਗੇਮ ‘ਬਲੂ ਵੇਲ ਚੈਲੰਜ’ ਖੇਡਣ ਵਾਲੇ ਬੱਚਿਆਂ ‘ਤੇ ਬੁਰੇ ਪ੍ਰਭਾਵਾਂ ਦੀਆਂ ਸ਼ਿਕਾਇਤਾਂ ਦੇ ਬਾਅਦ ਇਸ ‘ਤੇ ਰੋਕ ਲਾ ਦਿੱਤੀ ਹੈ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਮੇਨਕਾ ਗਾਂਧੀ ਨੇ ਵੀ ਸੋਮਵਾਰ ਨੂੰ ਸਰਕਾਰ ਕੋਲ ਇਸ ਗੇਮ ਨੂੰ ਬੰਦ ਕਰਨ ਦੀ ਮੰਗ ਕੀਤੀ ਸੀ। ਸਰਕਾਰ ਨੇ ਗੂਗਲ, ਮਾਈਕਰੋਸਾਫਟ ਇੰਡੀਆ ਅਤੇ ਯਾਹੂ ਇੰਡੀਆ ਦੇ ਇਲਾਵਾ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ, ਇੰਸਟਾਗ੍ਰਾਮ ‘ਤੇ ਵਟਸਐਪ ਨੂੰ ਬਲੂ ਵੇਲ ਚੈਲੰਜ ਗੇਮ ਨੂੰ ਡਾਊਨਲੋਡ ਕਰਨ ਦੀ ਸੁਵਿਧਾ ਜਾਂ ਇਸ ਨਾਲ ਜੁੜਿਆ ਕੋਈ ਵੀ ਲਿੰਕ ਆਪਣੇ ਪਲੇਟਫਾਰਮ ਤੋਂ ਤੁਰੰਤ ਹਟਾਉਣ ਦਾ ਹੁਕਮ ਦਿੱਤਾ ਹੈ। ‘ਬਲੂ ਵੇਲ ਚੈਲੰਜ’ ਦੇ ਇਲਾਵਾ ਇਸ ਨਾਲ ਮਿਲਦੇ-ਜੁਲਦੇ ਨਾਮ ਵਾਲੇ ਆਨਲਾਈਨ ਗੇਮਸ ਦੇ ਲਿੰਕ ਵੀ ਹਟਾਉਣ ਨੂੰ ਕਿਹਾ ਗਿਆ ਹੈ। ਇਸ ਗੇਮ ਨੂੰ ਲੈ ਕੇ ਕੇਰਲ, ਮੱਧ ਪ੍ਰਦੇਸ਼, ਮਹਾਰਾਸ਼ਟਰ ‘ਤੇ ਹੋਰ ਸੂਬਿਆਂ ਵੱਲੋਂ ਕੇਂਦਰ ਸਰਕਾਰ ਨੂੰ ਮਿਲੀਆਂ ਸ਼ਿਕਾਇਤਾਂ ਦੇ ਬਾਅਦ ਇਸ ‘ਤੇ ਰੋਕ ਲਾ ਦਿੱਤੀ ਗਈ ਹੈ।
ਗੇਮ ‘ਬਲੂ ਵੇਲ ਚੈਲੰਜ’ ਖੇਡਣ ਤੇ ਸਰਕਾਰ ਨੇ ਲਾਈ ਰੋਕ
Advertisement
Advertisement