ਗੁਰਦਾਸਪੁਰ ਵਿਚ 11 ਅਕਤੂਬਰ ਨੂੰ ਛੁੱਟੀ ਦਾ ਐਲਾਨ

233
Advertisement


ਚੰਡੀਗੜ, 9 ਅਕਤੂਬਰ (ਵਿਸ਼ਵ ਵਾਰਤਾ): ਪੰਜਾਬ ਸਰਕਾਰ ਵਲੋ  11 ਅਕਤੂਬਰ, 2017 (ਬੁੱਧਵਾਰ )ਨੂੰ 01-ਗੁਰਦਾਸਪੁਰ ਸੰਸਦੀ ਹਲਕੇ ਦੀ ਉਪ ਚੋਣ ਹੋਣ ਕਾਰਣ ਜਿਲਾ ਗੁਰਦਾਸਪੁਰ ਵਿਚ ਸਥਿਤ ਪੰਜਾਬ ਸਰਕਾਰ ਦੇ ਸਾਰੇ ਦਫਤਰਾਂ, ਨਿਗਮਾਂ/ਬੋਰਡਾਂ ਅਤੇ ਵਿਦਿਅਕ ਅਦਾਰਿਆਂ ਵਿਚ ਸਥਾਨਕ ਛੁੱਟੀ ਘੋਸ਼ਿਤ ਕੀਤੀ ਗਈ ਹੈ।
ਇਸ ਗੱਲ ਦੀ ਜਾਣਕਾਰੀ ਦਿੰਦਿਆਂ ਅੱਜ ਇਥੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜਿਹੜੇ ਕਰਮਚਾਰੀ 01-ਗੁਰਦਾਸਪੁਰ ਸੰਸਦੀ ਹਲਕੇ  ਦੇ ਵੋਟਰ ਹਨ, ਪਰ ਹੋਰ ਜ਼ਿਲਾ ਵਿੱਚ ਨੌਕਰੀ ਕਰਦੇ ਹਨ ਨੂੰ ਮਿਤੀ 11-10-2017 (ਬੁੱਧਵਾਰ) ਦੀ ਉਹਨਾਂ ਵਲੋ’ ਸਮਰੱਥ ਅਧਿਕਾਰੀ ਨੂੰ ਆਪਣਾ ਵੋਟਰ ਕਾਰਡ ਪੇਸ਼ ਕਰਨ ਤੇ ਵਿਸ਼ੇਸ਼ ਛੁੱਟੀ ਦਿੱਤੀ ਜਾਵੇਗੀ। ਇਹ ਛੁੱਟੀ ਕਰਮਚਾਰੀ ਦੇ ਛੁੱਟੀਆਂ ਦੇ ਖਾਤੇ ਵਿਚੋ’ ਨਹੀ’ ਕੱਟੀ ਜਾਵੇਗੀ।
ਬੁਲਾਰੇ ਨੇ ਅੱਗੇ ਦੱਸਿਆ ਕਿ ਇਹ ਛੁੱਟੀ ਨੈਗੋਸੀਏਬਲ ਐਕਟ, 1881 ਦੀ ਧਾਰਾ 25 ਅਧੀਨ ਵੀ ਹੋਵੇਗੀ।

Advertisement

LEAVE A REPLY

Please enter your comment!
Please enter your name here