ਗੁਰਦਾਸਪੁਰ, 15 ਅਕਤੂਬਰ (ਵਿਸ਼ਵ ਵਾਰਤਾ) – ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨੇ ਗੁਰਦਾਸਪੁਰ ਜ਼ਿਮਨੀ ਚੋਣ ਵਿਚ ਵੱਡੀ ਜਿੱਤ ਦਰਜ ਕੀਤੀ ਹੈ| ਦੀਵਾਲੀ ਤੋਂ ਪਹਿਲਾਂ ਗੁਰਦਾਸਪੁਰ ਦੀ ਜਨਤਾ ਦਾ ਇਹ ਕਾਂਗਰਸ ਪਾਰਟੀ ਨੂੰ ਵੱਡਾ ਤੋਹਫਾ ਹੈ| ਸੁਨੀਲ ਜਾਖੜ 1,93,219 ਵੋਟਾਂ ਦੇ ਫਰਕ ਨਾਲ ਜੇਤੂ ਰਹੇ| ਕਾਂਗਰਸ ਪਾਰਟੀ ਨੂੰ ਇਥੇ 4,99,752 ਵੋਟਾਂ ਹਾਸਿਲ ਹੋਇਆ| ਇਸ ਜਿੱਤ ਨਾਲ ਕਾਂਗਰਸ ਪਾਰਟੀ ਵਿਚ ਖੁਸ਼ੀ ਦੀ ਲਹਿਰ ਹੈ| ਜਦੋਂ ਕਿ ਅਕਾਲੀ-ਭਾਜਪਾ ਗਠਜੋੜ ਅਤੇ ਆਮ ਆਦਮੀ ਪਾਰਟੀ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ|
ਗੁਰਦਾਸਪੁਰ ਜ਼ਿਮਨੀ ਚੋਣ ਵਿਚ ਅਕਾਲੀ-ਭਾਜਪਾ ਉਮੀਦਵਾਰ ਸਵਰਨ ਸਲਾਰੀਆ ਨੂੰ 3,06,533 ਅਤੇ ਆਮ ਆਦਮੀ ਪਾਰਟੀ ਦੇ ਮੇਜਰ ਸੁਰੇਸ਼ ਖਜੂਰੀਆ ਨੂੰ ਕੇਵਲ 23,579 ਵੋਟਾਂ ਹੀ ਪਈਆਂ|
ਵਿਨੋਦ ਖੰਨਾ ਦੇ ਦੇਹਾਂਤ ਤੋਂ ਬਾਅਦ ਖਾਲੀ ਗੁਰਦਾਸਪੁਰ ਲੋਕ ਸਭਾ ਸੀਟ ਉਤੇ 11 ਅਕਤੂਬਰ ਨੂੰ ਚੋਣ ਹੋਈ ਸੀ| ਲਗਪਗ 55 ਫੀਸਦੀ ਵੋਟਰਾਂ ਨੇ ਆਪਣੇ ਮਤ ਦਾ ਇਸਤੇਮਾਲ ਕੀਤਾ ਸੀ|
Latest News: ਫਿੱਕੀ ਦੀ ਕਾਨਫਰੰਸ ਵਿੱਚ ਵਿੱਤ ਮੰਤਰੀ ਨੇ ਬਜਟ ਵਿੱਚ ਇੰਡਸਟਰੀਜ਼ ਦੇ ਬਕਾਏ ਪੈਸੇ ਰਿਲੀਜ਼ ਕਰਨ ਦਾ ਕੀਤਾ ਐਲਾਨ
Latest News: ਫਿੱਕੀ ਦੀ ਕਾਨਫਰੰਸ ਵਿੱਚ ਵਿੱਤ ਮੰਤਰੀ ਨੇ ਬਜਟ ਵਿੱਚ ਇੰਡਸਟਰੀਜ਼ ਦੇ ਬਕਾਏ ਪੈਸੇ ਰਿਲੀਜ਼ ਕਰਨ ਦਾ ਕੀਤਾ ਐਲਾਨ...