ਗਾਂਧੀਨਗਰ, 7 ਦਸੰਬਰ : ਗੁਜਰਾਤ ਵਿਧਾਨ ਸਭਾ ਦੇ ਪਹਿਲੇ ਗੇੜ ਦੀਆਂ ਚੋਣਾਂ ਨੂੰ ਲੈ ਕੇ ਪ੍ਰਚਾਰ ਦਾ ਸਿਲਸਿਲਾ ਅੱਜ ਸ਼ਾਮ 5 ਵਜੇ ਸਮਾਪਤ ਹੋ ਗਿਆ ਹੈ| ਹੁਣ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਘਰੋ-ਘਰੀ ਜਾ ਕੇ ਪ੍ਰਚਾਰ ਕਰ ਸਕਣਗੇ| ਦੱਸਣਯੋਗ ਹੈ ਕਿ 9 ਦਸੰਬਰ ਨੂੰ ਗੁਜਰਾਤ ਵਿਧਾਨ ਸਭਾ ਦੇ ਪਹਿਲੇ ਗੇੜ ਲਈ ਮਤਦਾਨ ਹੋਵੇਗਾ| ਪਹਿਲੇ ਗੇੜ ਲਈ 89 ਵਿਧਾਨ ਸਭਾ ਸੀਟਾਂ ਉਤੇ ਮਤਦਾਨ ਹੋਵੇਗਾ| ਜਦੋਂ ਕਿ ਦੂਸਰੇ ਗੇੜ ਤਹਿਤ 14 ਦਸੰਬਰ ਨੂੰ 93 ਵਿਧਾਨ ਸਭਾ ਹਲਕਿਆਂ ਉਤੇ ਮਤਦਾਨ ਹੋਵੇਗਾ| ਵੋਟਾਂ ਦੀ ਗਿਣਤੀ 18 ਦਸੰਬਰ ਨੂੰ ਹੋਵੇਗੀ|
ਗੁਜਰਾਤ ਵਿਚ ਭਾਰਤੀ ਜਨਤਾ ਪਾਰਟੀ ਲਈ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਤੇ ਹੋਰਨਾਂ ਸੀਨੀਅਰ ਆਗੂਆਂ ਨੇ ਪਾਰਟੀ ਦੇ ਉਮੀਦਵਾਰਾਂ ਦੇ ਪੱਖ ਵਿਚ ਚੋਣ ਪ੍ਰਚਾਰ ਕੀਤਾ, ਉਥੇ ਕਾਂਗਰਸ ਵੱਲੋਂ ਰਾਹੁਲ ਗਾਂਧੀ ਤੋਂ ਇਲਾਵਾ ਹੋਰਨਾਂ ਸੀਨੀਅਰ ਆਗੂਆਂ ਨੇ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ ਖੂਬ ਪ੍ਰਚਾਰ ਕੀਤਾ|
National News : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਮਨ ਕੀ ਬਾਤ’ ਪ੍ਰੋਗਰਾਮ ਦਾ 117ਵਾਂ ਐਪੀਸੋਡ ਅੱਜ
National News : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਮਨ ਕੀ ਬਾਤ' ਪ੍ਰੋਗਰਾਮ ਦਾ 117ਵਾਂ ਐਪੀਸੋਡ ਅੱਜ ਚੰਡੀਗੜ੍ਹ, 29ਦਸੰਬਰ(ਵਿਸ਼ਵ ਵਾਰਤਾ)...