ਖਹਿਰਾ ਦਾ ਮਾਈਨਿੰਗ ਸੰਬੰਧੀ ਬਿਆਨ ਝੂਠਾ ਅਤੇ ਬੇਬੁਨਿਆਦ : ਚੰਨੀ

134
Advertisement

ਕਿਹਾ- ਖਹਿਰਾ ਬੇਬੁਨਿਆਦ ਝੂਠਾ ਬਿਆਨ ਵਾਪਸ ਲਵੇ ਜਾਂ ਫਿਰ ਮਾਨਹਾਨੀ ਦੇ ਕੇਸ ਦਾ ਸਾਹਮਣਾ ਕਰਨ ਲਈ ਤਿਆਰ ਰਹੇ
ਚੰਡੀਗੜ, 10 ਮਾਰਚ (ਵਿਸ਼ਵ ਵਾਰਤਾ) : ਪੰਜਾਬ ਦੇ ਸੀਨੀਅਰ ਕਾਂਗਰਸ ਆਗੂ ਅਤੇ ਕੈਬਨਿਟ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੂੰ ਬੇਬੁਨਿਆਦ ਮਨ-ਘੜਤ ਝੂਠੀ ਬਿਆਨਬਾਜੀ ਕਰਨ ਤੋਂ ਗੁਰੇਜ ਕਰਨ ਲਈ ਕਿਹਾ ਹੈ। ਸ. ਚੰਨੀ ਨੇ ਅੱਜ ਇੱਥੋ ਜਾਰੀ ਬਿਆਨ ਵਿੱਚ ਕਿਹਾ ਕਿ ਖਹਿਰਾ ਵਲੋ ਉਨਾਂ ਖਿਲਾਫ ਮਾਇਨਿੰਗ ਨੂੰ ਲੈ ਕੇ ਦਿੱਤਾ ਬਿਆਨ ਝੂਠਾ ਅਤੇ ਬੇਬੁਨਿਆਦ ਹੈ।
ਉਨਾਂ ਕਿਹਾ ਕਿ ਖਹਿਰਾ ਨੂੰ ਤੁਰੰਤ ਆਪਣਾ ਬਿਆਨ ਵਾਪਸ ਲੈਣਾ ਚਾਹੀਦਾ ਹੈ ਨਹੀਂ ਤਾਂ ਉਹਖਹਿਰਾ ਖਿਲਾਫ ਮਾਨਹਾਨੀ ਦਾ ਦਾਅਵਾ ਕਰਨ ਲਈ ਮਜਬੂਰ ਹੋਣਗੇ।
ਇਸ ਦੇ ਨਾਲ ਹੀ ਸ. ਚੰਨੀ ਨੇ ਸਪੱਸਟ ਕੀਤਾ ਹੈ ਸਰਕਾਰ ਦੇ ਹਰ ਪੱਧਰ ਅਤੇ ਵਿਰੋਧੀ ਧਿਰ ਦੇਆਗੂ ਵਜੋਂ ਉਨ•ਾ ਨੇ ਹਮੇਸਾ ਗੈਰਕਾਨੂੰਨੀ ਮਿÂਨਿੰਗ ਦਾ ਮੁੱਦਾ ਬੜੇ ਜੋਰ ਸੋਰ ਨਾਲ ਉਠਾਇਆ ਹੈ ਅਤੇ ਉਹ ਕਿਸੇ ਵੀ ਕਿਸਮ ਦੀ ਗੈਰ ਕਾਨੂੰਨੀ ਮਾਇਨਿੰਗ ਦੇ ਸਖਤ ਖਲਾਫ ਹਨ।ਇਸ ਦੇ ਨਾਲ ਹੀ ਸ. ਚੰਨੀ ਨੇ ਸਪੱਸਟ ਕੀਤਾ ਹੈ ਕਿ ਉਨ•ਾ ਦਾ ਕੋਈ ਵੀ ਪਰਿਵਾਰਕ ਮੈਂਬਰ ਜਾ ਰਿਸਤੇਦਾਰਦਾ ਮਿÂਨਿੰਗ ਦੇ ਜਾਇਜ ਜਾ ਨਜਾਇਜ ਕਾਰੋਬਾਰ ਨਾਲ ਕੋਈ ਸੰਬੰਧ ਨਹੀਂ ਹੈ।
ਸ.ਚੰਨੀ ਨੇ ਕਿਹਾ ਕਿ ਅਸਲ ਵਿੱਚ ਆਮ ਆਦਮੀ ਪਾਰਟੀ ਹੁਣ ਪੰਜਾਬ ਵਿੱਚ ਹਾਸੀਏ ਤੇ ਜਾ ਚੁੱਕੀ ਹੈ ਅਤੇ ਸੁਖਪਾਲ ਖਹਿਰਾ ਹੁਣ ਸਿਰਫ ਮੀਡੀਆ ਦੀਆਂ ਸੁਰਖੀਆ ਵਿੱਚ ਰਹਿਣ ਲਈ ਨਿੱਤ ਨਵੀਂ ਡਰਾਮੇਬਾਜੀ ਕਰਦਾ ਰਹਿੰਦਾ ਹੈ। ਸ. ਚੰਨੀ ਨੇ ਕਿਹਾ ਕਿ ਸਭ ਜਾਣਦੇ ਹਨ ਕਿ ਕਿਸ ਤਰਾਂਸੁਖਪਾਲ ਖਹਿਰਾ ਆਮ ਆਦਮੀ ਪਾਰਟੀ ਦੇ ਆਗੂ ਫੂਲਕਾ ਦੇ ਖਿਲਾਫ ਸਾਜਿਸ਼ਾ ਰਚ ਕੇ ੇ ਵਿਧਾਇਕ ਦਲ ਦਾ ਆਗੂ ਬਣਿਆ ਹੈ।ਪਰ ਖਹਿਰਾ ਦੇ ਪ੍ਰਧਾਨ ਬਣਨ ਤੋਂ ਬਾਅਦ ਆਮ ਆਦਮੀ ਪਾਰਟੀ ਦਾਗੁਰਦਾਸਪੁਰ ਲੋਕ ਸਭਾ ਚੋਣ ਅਤੇ ਕਾਰਪੋਰੇਸ਼ਨ ਅਤੇ ਕਮੇਟੀਆਂ ਦੀਆਂ ਚੋਣਾ ਵਿਚ ਜੋ ਹਾਲ ਲੋਕਾਂ ਨੇਕੀਤਾ ਹੈ ਉਹ ਸਭ ਦੇ ਸਾਹਮਣੇ ਹੈ।ਉਨ•ਾਂ ਕਿਹਾ ਕਿ ਖਹਿਰਾ ਦੇ ਨਾਲ ਤਾ ਆਮ ਆਦਮੀ ਪਾਰਟੀ ਦੇ ਵਿਧਾਇਕ ਤੱਕ ਨਹੀਂ ਉਹ ਤਾਂ ਸਿਰਫ ਆਪਣੀ ਕੁਰਸੀ ਬਣਾਉਣ ਲਈ ਨਿੱਤ ਦਿਨ ਮੀਡੀਆਂ ਵਿਚਬੇਤੁਕੇ ਬਿਆਨ ਜਾਰੀ ਕਰਨ ਦਾ ਮਾਨਸਿਕ ਰੋਗੀ ਬਣ ਚੁੱਕਿਆ ਹੈ।
ਸ. ਚੰਨੀ ਨੇ ਇਸ ਦੇ ਨਾਲ ਹੀ ਸਪੱਸ਼ਟ ਕੀਤਾ ਹੈ ਕਿ ਉਨ•ਾਂ ਦਾ ਹੁਣ ਤੱਕ ਦਾ ਸਿਆਸੀ ਜੀਵਨਭਾਵੇਂ ਵਿਦਿਆਰਥੀ ਰਾਜਨੀਤੀ ਹੋਵੇ, ਐਮ.ਸੀ ਹੋਵੇ, 2 ਵਾਰ ਨਗਰ ਕੌਂਸਲ ਦਾ ਪ੍ਰਧਾਨ ਅਤੇ ਤੀਜੀ ਵਾਰ ਵਿਧਾਇਕ ਬਣੇ ਹਨ ਬਿਲਕੁਲ ਬੇਦਾਗ ਰਿਹਾ ਹੈ ਅਤੇ ਬੇਦਾਗ ਹੀ ਰਹੇਗਾ।
ਸ. ਚੰਨੀ ਨੇ ਕਿਹਾ ਕਿ ਉਨ•ਾਂ ਦੇ ਵਿਧਾਨ ਸਭਾ ਹਲਕੇ ਵਿਚ ਮਾਇਨਿੰਗ ਦੀਆਂ ਅਨੇਕਾਂ ਜਾਇਜ ਅਤੇਨਜਾਇਜ ਸੰਭਾਵਨਾਵਾਂ ਹਨ, ਚਮਕੌਰ ਸਾਹਿਬ ਹਲਕੇ ਦੇ ਵਿਚੋਂ ਸੱਤਲੁਜ ਦਰਿਆ ਵਗਦਾ ਹੈ ਅਤੇਕਈ ਨਹਿਰਾਂ ਵਗਦੀਆਂ ਹਨ, ਪਰ ਉਨ•ਾਂ ਨੇ ਨਾ ਹੀ ਕਦੇ ਕਿਸੇ ਨੂੰ ਆਪਣੇ ਹਲਕੇ ਵਿਚ ਅੱਜ ਤੱਕਮਾਇਨਿੰਗ ਨਹੀਂ ਕਰਨ ਦਿੱਤੀ।ਇਸ ਤੋਂ ਇਲਾਵਾ ਉਹ ਹਮੇਸ਼ਾ ਹੀ ਗਰੀਬਾਂ ਅਤੇ ਲਤਾੜੇ ਹੋਏ ਲੋਕਾਂ ਖਿਲਾਫ ਹੁੰਦੇ ਜੁਲਮ ਖਿਲਾਫ ਡਟ ਕੇ ਲੜਦੇ ਰਹੇ ਹਨ। ਉਨ•ਾਂ ਕਿਹਾ ਕਿ ਉਹ ਕਿਸੇ ਦੇ ਨਾਲ ਹੁੰਦੀ ਕਿਸੇ ਵੀ ਵਧੀਕੀ ਦੇ ਖਿਲਾਫ ਹਨ ਅਤੇ ਹਮੇਸ਼ਾ ਸੱਚ ਦਾ ਸਾਥ ਦਿੰਦੇ ਹਨ।

Advertisement

LEAVE A REPLY

Please enter your comment!
Please enter your name here