ਕ੍ਰਿਕਟ ਦੇ ਤਿੰਨਾਂ ਫਾਰਮੈਟਾਂ ‘ਚ ਨੰਬਰ 1 ਬਣੀ ਟੀਮ ਇੰਡੀਆ
ਚੰਡੀਗੜ੍ਹ,23ਸਤੰਬਰ(ਵਿਸ਼ਵ ਵਾਰਤਾ)- ਟੀਮ ਇੰਡੀਆ ਨੇ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ਵਿੱਚ ਇੱਕੋ ਸਮੇਂ ਨੰਬਰ-1 ਰੈਂਕ ਹਾਸਲ ਕਰਕੇ ਨਵਾਂ ਇਤਿਹਾਸ ਰਚ ਦਿੱਤਾ ਹੈ। ਭਾਰਤੀ ਟੀਮ ਨੇ ਵਨਡੇ ਸੀਰੀਜ਼ ਦੇ ਪਹਿਲੇ ਮੈਚ ‘ਚ ਆਸਟ੍ਰੇਲੀਆ ਨੂੰ 5 ਵਿਕਟਾਂ ਨਾਲ ਹਰਾ ਕੇ ਇਹ ਉਪਲੱਬਧੀ ਹਾਸਲ ਕੀਤੀ। ਇਸ ਜਿੱਤ ਦੇ ਨਾਲ ਹੀ ਭਾਰਤ ਪਾਕਿਸਤਾਨ ਨੂੰ ਪਿੱਛੇ ਛੱਡ ਕੇ ਵਨਡੇ ਰੈਂਕਿੰਗ ‘ਚ ਨੰਬਰ-1 ਤੇ ਆ ਗਿਆ ਹੈ।