Advertisement
ਵੈਨਕੂਵਰ, 28 ਫਰਵਰੀ : ਕੈਨੇਡੀਅਨ ਪ੍ਰਧਾਨ ਮੰਤਰੀ ਸ੍ਰੀ ਜਸਟਿਨ ਟਰੂਡੋ ਨੇ ਜਸਪਾਲ ਅਟਵਾਲ ਮਾਮਲੇ ਉਤੇ ਵੱਡਾ ਬਿਆਨ ਦਿੰਦਿਆਂ ਇਸ ਮਾਮਲੇ ਵਿਚ ਭਾਰਤ ਸਰਕਾਰ ਨੂੰ ਦੋਸ਼ੀ ਠਹਿਰਾਇਆ ਹੈ| ਦੱਸਣਯੋਗ ਹੈ ਕਿ ਇਸੇ ਮਹੀਨੇ ਸ੍ਰੀ ਟਰੂਡੋ ਭਾਰਤ ਦੌਰੇ ਉਤੇ ਆਏ ਸਨ ਅਤੇ ਉਨ੍ਹਾਂ ਦੇ ਇਸ ਦੌਰੇ ਦੌਰਾਨ ਜਸਪਾਲ ਅਟਵਾਲ ਮਾਮਲੇ ਵਿਚ ਕਾਫੀ ਵਿਵਾਦ ਵੀ ਖੜ੍ਹਾ ਹੋਇਆ ਸੀ|
ਇਸ ਸਬੰਧੀ ਸਥਾਨਕ ਮੀਡੀਆ ਨੇ ਕਿਹਾ ਹੈ ਕਿ ਟਰੂਡੋ ਨੇ ਆਪਣੇ ਸਰਕਾਰੀ ਅਧਿਕਾਰੀਆਂ ਦੇ ਉਸ ਦੇ ਬਿਆਨ ਦਾ ਸਮਰਥਨ ਕੀਤਾ ਹੈ, ਜਿਸ ਵਿਚ ਕਿਹਾ ਗਿਆ ਸੀ ਕਿ ਜਸਪਾਲ ਅਟਵਾਲ ਨੂੰ ਦਿੱਤੇ ਸੱਦੇ ਵਿਚ ਭਾਰਤ ਸਰਕਾਰ ਦਾ ਹੱਥ ਹੈ|
Advertisement