ਕੈਨੇਡਾ ‘ਚ ਸਪੀਕਰ ਐਂਥਨੀ ਰੋਟਾ ਨੇ ਦਿੱਤਾ ਅਸਤੀਫਾ
ਚੰਡੀਗੜ੍ਹ,27ਸਤੰਬਰ(ਵਿਸ਼ਵ ਵਾਰਤਾ)- ਕੈਨੇਡਾ ਦੇ ਹਾਊਸ ਆਫ ਕਾਮਨਜ਼ ਦੇ ਸਪੀਕਰ ਐਂਥਨੀ ਰੋਟਾ ਨੇ ਮੰਗਲਵਾਰ ਨੂੰ ਅਸਤੀਫਾ ਦੇ ਦਿੱਤਾ ਹੈ। ਜ਼ਿਕਰਯੋਗ ਹੈ ਕਿ 24 ਸਤੰਬਰ ਨੂੰ ਉਨ੍ਹਾਂ ਨੇ ਸੰਸਦ ‘ਚ ਇਕ ਸਾਬਕਾ ਨਾਜ਼ੀ ਫੌਜੀ ਨੂੰ ‘ਵਾਰ ਹੀਰੋ’ ਕਹਿ ਕੇ ਸਨਮਾਨਿਤ ਕੀਤਾ ਸੀ। ਹਾਲਾਂਕਿ ਬਾਅਦ ‘ਚ ਸਪੀਕਰ ਨੇ ਆਪਣੀ ਗਲਤੀ ਲਈ ਮੁਆਫੀ ਮੰਗ ਲਈ। ਉਹਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਹ ਬਜ਼ੁਰਗ ਨਾਜ਼ੀ ਸਿਪਾਹੀ ਸੀ। ਮੈਨੂੰ ਆਪਣੇ ਫੈਸਲੇ ‘ਤੇ ਪਛਤਾਵਾ ਹੈ। ਮੈਂ ਕੈਨੇਡਾ ਵਿੱਚ ਰਹਿੰਦੇ ਯਹੂਦੀ ਭਾਈਚਾਰੇ ਦੇ ਲੋਕਾਂ ਤੋਂ ਮੁਆਫੀ ਮੰਗਦਾ ਹਾਂ। ਇਸ ਘਟਨਾ ਤੋਂ ਬਾਅਦ ਕੈਨੇਡਾ ਦੀ ਵਿਰੋਧੀ ਪਾਰਟੀ ਸਪੀਕਰ ਦੇ ਅਸਤੀਫੇ ਦੀ ਮੰਗ ਕਰ ਰਹੀ ਸੀ। ਦਰਅਸਲ, ਦੂਜੇ ਵਿਸ਼ਵ ਯੁੱਧ ਦੌਰਾਨ ਨਾਜ਼ੀਆਂ (ਐਡੌਲਫ ਹਿਟਲਰ ਦੀ ਫੌਜ) ਨੇ 11 ਲੱਖ ਤੋਂ ਵੱਧ ਲੋਕਾਂ ਨੂੰ ਮਾਰ ਦਿੱਤਾ ਸੀ। ਉਨ੍ਹਾਂ ਵਿੱਚੋਂ ਜ਼ਿਆਦਾਤਰ ਯਹੂਦੀ ਸਨ।