ਕੈਂਸਰ ਜਾਗਰੂਕਤਾ ਵਾਕਾਥੌਨ ‘ਚ ਸਿਟੀ ਦੇ ਮੋਹਤਬਰਾਂ ਨੇ ਲਾਈ ਦੌੜ – ਲਾਰਿਤ ਵੈਲਫੇਅਰ ਫਾਊਂਡੇਸ਼ਨ ਦੇ ਬੈਨਰ ਹੇਠ 1500 ਦੇ ਕਰੀਬ ਲੋਕਾਂ ਨੇ ਲਿਆ ਵਾਕਾਥੌਨ ‘ਚ ਹਿੱਸਾ
ਬਠਿੰਡਾ, 7 ਅਪ੍ਰੈਲ (ਵਿਸ਼ਵ ਵਾਰਤਾ): ਅੱਜ 7 ਅਪ੍ਰੈਲ ਦਿਨ ਐਤਵਾਰ ਨੂੰ ਲਾਰਿਤ ਵੈਲਫੇਅਰ ਫਾਊਂਡੇਸ਼ਨ ਵੱਲੋਂ ਲੋਕਾਂ ਨੂੰ ਕੈਂਸਰ ਦੀ ਬਿਮਾਰੀ ਬਾਰੇ ਜਾਗਰੂਕ ਕਰਨ ਲਈ ਰੋਜ ਗਾਰਡਨ ਵਿਖੇ ਸਵੇਰੇ ਕਰਵਾਈ ਵਾਕਾਥੌਨ ਵਿੱਚ ਦੌੜਨ ਲਈ ਸਾਰਾ ਸ਼ਹਿਰ ਇਕੱਠਾ ਹੋਇਆ। ਲਰਿਤ ਵੈਲਫੇਅਰ ਫਾਊਂਡੇਸ਼ਨ ਅਤੇ ਬਠਿੰਡਾ ਵਿਕਾਸ ਮੰਚ ਦੀ ਤਰਫੋਂ ਹੋਈ ਵਾਕਥੌਨ ਵਿੱਚ ਬ੍ਰਹਮਾ ਕੁਮਾਰੀ ਆਸ਼ਰਮ ਤੋਂ ਸਾਧਵੀ ਭੈਣਾਂ ਤੋਂ ਇਲਾਵਾ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ, ਪੰਜਾਬ ਕ੍ਰਿਕੇਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ, ਸੀ.ਐਮ.ਡੀ.ਬੀ.ਸੀ.ਐਲ ਇੰਡਸਟਰੀ ਐਂਡ ਇਨਫਰਾਸਟਰਕਚਰ ਲਿਮਟਿਡ ਰਜਿੰਦਰ ਮਿੱਤਲ, ਰਜਿੰਦਰ ਪਾਲ ਅਸਿਸਟੈਂਟ ਵਾਈਸ ਪ੍ਰੈਜ਼ੀਡੈਂਟ (ਐਚ.ਆਰ. ਐਂਡ ਐਡਮਿਨ) ਸਪੋਰਟਿੰਗ ਪ੍ਰਾਈਵੇਟ ਲਿਮਟਿਡ, ਜਸਵਿੰਦਰ ਸਿੰਘ, ਰਾਇਲਦੀਪ ਕੰਸਟਰਕਚਰ ਸ਼ਾਮਿਲ ਹਨ। ਪ੍ਰਾਈਵੇਟ ਲਿਮਟਿਡ, ਸਮਾਜ ਸੇਵੀ ਰਾਜ ਨੰਬਰਦਾਰ, ਸਮਾਜ ਸੇਵੀ ਮਨਿੰਦਰ ਸਿੰਘ ਸੇਖੋਂ, ਮਾਨਵ ਸੇਵਾ ਕੇਂਦਰ ਦੇ ਗਿਆਨ ਪ੍ਰਕਾਸ਼ ਗਰਗ, ਚੈਂਬਰ ਆਫ਼ ਕਾਮਰਸ ਦੇ ਪ੍ਰਧਾਨ ਰਾਮ ਪ੍ਰਕਾਸ਼ ਜਿੰਦਲ, ਰਜਿੰਦਰ ਕੁਮਾਰ ਬਿੱਟੂ (ਡੀ.ਪੀ. ਸੰਨਜ਼), ਡੀ.ਪੀ.ਗੋਇਲ ਐਮ.ਡੀ ਗ੍ਰੀਨ ਸਿਟੀ, ਡਾ: ਅਮਿਤ ਅਗਰਵਾਲ ਨਵਜੀਵਨ ਨਰਸਿੰਗ, ਡਾ. ਹੋਮ, ਡਾ: ਅਨੁਜ ਬਾਂਸਲ ਪੰਜਾਬ ਕੈਂਸਰ ਕੇਅਰ, ਆਸ਼ੂਤੋਸ਼ ਕੁਮਾਰ ਸਿੰਘ ਆਰ.ਐਮ.ਐਸ.ਬੀ.ਆਈ., ਡਾ: ਅਨੁਪਮ ਗਰਗ ਏ.ਕੇ.ਲੀਵਰ, ਡਾ: ਆਯੂਸ਼ ਮੱਕੜ ਸ਼੍ਰੀ ਬਾਲਾਜੀ ਕੈਂਸਰ, ਡਾ: ਦੀਪਾਲੀ ਪਾਥ ਲੈਬ, ਡਾ: ਮੋਹਿਨੀ ਯੂਰੋਲੋਜਿਸਟ, ਡਾ: ਰਜਨੀ ਜਿੰਦਲ, ਡਾ: ਪਾਰੁਲ | ਗੁਪਤਾ, ਪ੍ਰਮੋਦ ਝਾਂਜੀ ਜਿਮ ਐਸੋਸੀਏਸ਼ਨ, ਜਗਜੀਤ ਸਿੰਘ ਪ੍ਰੋ ਅਲਟੀਮੇਟਮ ਜਿਮ, ਐਡਵੋਕੇਟ ਗੁਰਵਿੰਦਰ ਮਾਨ ਪ੍ਰਧਾਨ ਬਾਰ ਐਸੋਸੀਏਸ਼ਨ, ਇੰਡੀਅਨ ਆਇਲ ਕਾਰਪੋਰੇਸ਼ਨ ਤੋਂ ਅੰਕਿਤ ਗਰਗ, ਸਮਾਜ ਸੇਵੀ ਅੰਮ੍ਰਿਤ ਗਿੱਲ, ਸਿਵਲ ਲਾਈਨਜ਼ ਕਲੱਬ ਤੋਂ ਆਰਕੀਟੈਕਟ ਈਸ਼ਵਰ ਗਰਗ ਆਦਿ ਇਸ ਵਾਕਾਥਨ ਵਿੱਚ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਲਾਰੀਤ ਵੈਲਫੇਅਰ ਫਾਊਂਡੇਸ਼ਨ (ਐਲ.ਡਬਲਿਊ.ਐਫ.) ਦੀ ਡਾਇਰੈਕਟਰ ਲਤਾ ਸ੍ਰੀਵਾਸਤਵ, ਬਠਿੰਡਾ ਵਿਕਾਸ ਮੰਚ ਦੇ ਪ੍ਰਧਾਨ ਡਾ.
ਰਾਕੇਸ਼ ਨਰੂਲਾ (ਡਾਇਰੈਕਟਰ, ਐਲ.ਡਬਲਿਊ.ਐਫ.) ਦੀ ਅਗਵਾਈ ਹੇਠ ਕਰਵਾਏ ਜਾ ਰਹੇ ਦੂਜੇ ਵਾਕਥੌਨ ਵਿੱਚ ਲੋਕਾਂ ਦੀ ਭਾਰੀ ਭੀੜ ਨੇ ਨਾਮ ਦਰਜ ਕਰਵਾਇਆ। ਲੋਕਾਂ ਨੂੰ ਟੀ-ਸ਼ਰਟਾਂ, ਮੈਡਲ ਅਤੇ ਸਰਟੀਫਿਕੇਟ ਦਿੱਤੇ ਗਏ। ਐਲ.ਡਬਲਿਊ.ਐਫ ਦੇ ਬੋਰਡ ਮੈਬਰਾਂ ਐਡਵੋਕੇਟ ਡਾ.ਕੁਲਦੀਪ ਸਿੰਘ ਬੰਗੀ, ਭੁਪਿੰਦਰ ਬਾਂਸਲ, ਨੀਲੇਸ਼ ਪਠਾਣੀ ਨੇ ਵਾਕਥੌਨ ਵਿੱਚ ਭਾਗ ਲੈਣ ਵਾਲੇ ਲੋਕਾਂ ਦਾ ਧੰਨਵਾਦ ਕੀਤਾ।