ਕੇਜਰੀਵਾਲ ਨੇ ਪੰਜਾਬੀਆਂ ਲਈ ਦਿੱਲੀ ਦਾ ਨਾਕਾਮ ਸਿਹਤ ਮਾਡਲ ਪੇਸ਼ ਕੀਤਾ: ਬਲਬੀਰ ਸਿੱਧੂ
ਮੁਹੱਲਾ ਕਲੀਨਿਕ ਸਾਬਤ ਹੋਏ ਵਿਅਰਥ ; ਮਹਾਂਮਾਰੀ ਦੌਰਾਨ ਕੋਈ ਕੋਵਿਡ ਸਹਾਇਤਾ ਨਹੀਂ ਕੀਤੀ ਗਈ ਮੁਹੱਈਆ
ਦਿੱਲੀ ਦੀ ‘ਆਪ’ ਸਰਕਾਰ ਨੇ ਕੋਵਿਡ ਮਰੀਜ਼ਾਂ ਲਈ ਮਾੜੇ ਪ੍ਰਬੰਧਾਂ ਕਰਕੇ ਪੂਰੀ ਦੁਨੀਆਂ ਵਿੱਚ ਦੇਸ਼ ਦਾ ਅਕਸ ਖ਼ਰਾਬ ਕੀਤਾ
ਪੰਜਾਬ ਨੇ ਮੁੱਢਲੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਸਿਹਤ ਤੇ ਤੰਦਰੁਸਤੀ ਕੇਂਦਰਾਂ ਨੂੰ ਕਾਰਜਸ਼ੀਲ ਬਣਾਕੇ ਪੂਰੇ ਦੇਸ਼ ਦੀ ਅਗਵਾਈ ਕੀਤੀ
ਮੋਹਾਲੀ, 1 ਅਕਤੂਬਰ (ਵਿਸ਼ਵ ਵਾਰਤਾ):-ਕੇਜਰੀਵਾਲ ਦੇ ਅਖੌਤੀ ਸਿਹਤ ਬੁਨਿਆਦੀ ਢਾਂਚੇ ਨੂੰ ਅਸਫਲ ਸਿਹਤ ਮਾਡਲਾਂ ਵਿੱਚੋਂ ਇੱਕ ਗਰਦਾਨਦਿਆਂ ਸਾਬਕਾ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸ਼ੁੱਕਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕਰੜੇ ਹੱਥੀਂ ਲਿਆ ,ਜੋ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਦੌਰੇ ‘ਤੇ ਸਨ।
ਸ੍ਰੀ ਸਿੱਧੂ ਨੇ ਕਿਹਾ ਕਿ ਇਹ ਬੜਾ ਸ਼ਰਮਨਾਕ ਹੈ ਕਿ ਕੋਵਿਡ ਸਥਿਤੀ ਦੌਰਾਨ ਕੀਤੇ ਮਾੜੇ ਪ੍ਰਬੰਧਨ ਕਰਕੇ ਦੇਸ਼ ਦਾ ਅਕਸ ਵਿਗਾੜਣ ਤੋਂ ਬਾਅਦ ਵੀ, ਸ੍ਰੀ ਕੇਜਰੀਵਾਲ ਨੇ ਫਿਰ ਝੂਠਾ
ਦਾਅਵਾ ਕੀਤਾ ਕਿ ਉਹ ਪੰਜਾਬ ਵਿੱਚ ਦਿੱਲੀ ਦੇ ਨਾਕਾਮ ਮਾਡਲ ਨੂੰ ਲਾਗੂ ਕਰਨਗੇ। ਉਨਾਂ ਕਿਹਾ ਕਿ ਜਦੋਂ ਦਿੱਲੀ ਸਰਕਾਰ ਆਪਣੇ ਨਾਗਰਿਕਾਂ ਨੂੰ ਇਲਾਜ ਮੁਹੱਈਆ ਕਰਵਾਉਣ ਵਿੱਚ
ਨਾਕਾਮ ਰਹੀ ਸੀ ਤਾਂ ਉਸ ਵਕਤ ਪੰਜਾਬ ਸਰਕਾਰ ਨੇ ਮੂਹਰੇ ਹੋ ਕੇ ਦਿੱਲੀ ਦੇ ਕੋਵਿਡ ਮਰੀਜ਼ਾਂ ਦੀ ਬਾਂਹ ਫੜੀ ਅਤੇ ਖੁੱਲੇ ਦਿਲ ਨਾਲ ਸਾਰੀਆਂ ਇਲਾਜ ਸੇਵਾਵਾਂ ਮੁਹੱਈਆ ਕਰਵਾਈਆਂ ਸਨ।
‘ਆਪ’ ਆਗੂ ਵਲੋਂ ਉਨਾਂ ਦੀ ਸਰਕਾਰ ਬਣਨ ’ਤੇ ਪੰਜਾਬ ਵਿੱਚ ਸਾਰਿਆਂ ਨੂੰ ਮੁਫਤ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਦਾਅਵਿਆਂ ‘ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਉਨਾਂ ਕਿਹਾ ਕਿ ਜੇ ਪੰਜਾਬ ਵਿੱਚ ਸਿਹਤ ਸਹੂਲਤਾਂ ਦੀ ਘਾਟ ਹੈ ਤਾਂ ਦਿੱਲੀ ਦੇ ਲੋਕ ਮਹਾਂਮਾਰੀ ਦੌਰਾਨ ਇਲਾਜ ਸੇਵਾਵਾਂ ਲੈਣ ਲਈ ਪੰਜਾਬ ਕਿਉਂ ਆਏ ਸਨ। ਸ੍ਰੀ ਸਿੱਧੂ ਨੇ ਦੱਸਿਆ ਕਿ 19 ਸਤੰਬਰ 2021 ਤੱਕ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ 980.52 ਕਰੋੜ ਰੁਪਏ ਦੇ ਖਰਚੇ ਨਾਲ ਤਕਰੀਬਨ 8,44,073 ਮਰੀਜ਼ਾਂ ਦਾ ਇਲਾਜ ਕੀਤਾ ਗਿਆ ।
ਸਰਬੱਤ ਸਿਹਤ ਬੀਮਾ ਯੋਜਨਾ,ਜਿਸ ਤਹਿਤ ਨਕਦ ਰਹਿਤ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ, ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਉਨਾ ਕਿਹਾ ਕਿ ਰਾਜ ਸਿਹਤ ਏਜੰਸੀ ਨੇ ਫਰਵਰੀ 2021 ਮਹੀਨੇ ਵਿੱਚ ਈ-ਕਾਰਡ ਬਣਾਉਣ ਦੀ ਮੁਹਿੰਮ ਸ਼ੁਰੂ ਕੀਤੀ ਸੀ ਅਤੇ ਜਿਲਾ ਪ੍ਰਸ਼ਾਸਨ ਦੀ ਸਰਗਰਮ ਸ਼ਮੂਲੀਅਤ ਰਾਹੀਂ ਪਿੰਡ ਪੱਧਰ ’ਤੇ ਈ-ਕਾਰਡ ਬਣਾਉਣ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਗਈ ਸੀ। 3-4 ਮਹੀਨਿਆਂ ਦੀ ਮਿਆਦ ਅੰਦਰ, ਸਰਬੱਤ ਸਿਹਤ ਬੀਮਾ ਯੋਜਨਾ ਦੇ ਅਧੀਨ ਆਉਂਦੇ ਪਰਿਵਾਰਾਂ ਦੀ ਪ੍ਰਤੀਸਤਤਾ 53ਫੀਸਦੀ ਤੋਂ ਵਧ ਕੇ 86ਫੀਸਦੀ ਹੋ ਗਈ ਹੈ।
ਮੁਹੱਲਾ ਕਲੀਨਿਕਾਂ ਨੂੰ ਵਿਅਰਥ ਘੋਸ਼ਿਤ ਕਰਦਿਆਂ ਉਹਨਾਂ ਕਿਹਾ ਕਿ ਮਹਾਂਮਾਰੀ ਦੇ ਦੌਰਾਨ ਪ੍ਰਭਾਵਿਤ ਮਰੀਜਾਂ ਨੂੰ ਮੁਹੱਈਆ ਕਰਵਾਈ ਗਈ ਇੱਕ ਵੀ ਕੋਵਿਡ ਦੇਖਭਾਲ ਸਹੂਲਤ ਮੁਹੱਲਾ
ਕਲੀਨਿਕ ਰਾਹੀਂ ਨਹੀ ਦਿੱਤੀ ਗਈ ਅਤੇ ਇਹਨਾਂ ਦੀ ਸਹਾਇਤਾ ਨਾਲ ਗੰਭੀਰ ਮਰੀਜਾਂ ਨਾਲ ਨਹੀਂ ਨਜਿੱਠਿਆ ਜਾ ਸਕਦਾ। ਇਹ ਪਾਰਟ-ਟਾਈਮ ਕਮਿਊਨਿਟੀ ਸੇਵਾ ਲਈ ਹਨ ਜਿੱਥੇ ਪ੍ਰਾਈਵੇਟ
ਡਾਕਟਰ ਆਉਂਦੇ ਹਨ ਅਤੇ ਮਰੀਜਾਂ ਨੂੰ ਆਪਣੀ ਮਰਜੀ ਨਾਲ ਕੁਝ ਘੰਟਿਆਂ ਲਈ ਵੇਖਦੇ ਹਨ।
ਸ੍ਰੀ ਸਿੱਧੂ ਨੇ ਕਿਹਾ ਕਿ ਮਾਣਯੋਗ ਦਿੱਲੀ ਹਾਈਕੋਰਟ ਨੇ ਕਈ ਵਾਰ ਕੇਜਰੀਵਾਲ ਸਰਕਾਰ ਨੂੰ ਕੋਵਿਡ ਪ੍ਰਬੰਧਨ ਦੀ ਘਾਟ ਨਾਲ ਨਜਿੱਠਣ ਅਤੇ ਖਾਸ ਕਰਕੇ ਆਕਸੀਜਨ ਸੰਕਟ ਨਾਲ ਨਜਿੱਠਣ ਲਈ ਵੀ ਝਾੜ ਪਾਈ ਹੈ। ਹਾਲਾਂਕਿ, ਆਕਸੀਜਨ ਦੀ ਘਾਟ ਕਾਰਨ ਪੰਜਾਬ ਵਿੱਚ ਇੱਕ ਵੀ ਮੌਤ ਨਹੀਂ ਹੋਈ।
ਮੁਹੱਲਾ ਕਲੀਨਿਕਾਂ ਦੀ ਤੁਲਨਾ ਵਿੱਚ ਤੰਦਰੁਸਤ ਪੰਜਾਬ ਸਿਹਤ ਕੇਂਦਰ ਰਾਜ ਭਰ ਵਿੱਚ ਵਿਆਪਕ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵਰਦਾਨ ਸਾਬਤ ਹੋ ਰਹੇ ਹਨ, ਸ੍ਰੀ ਸਿੱਧੂ ਨੇ
ਕਿਹਾ ਕਿ ਪੰਜਾਬ ਨੇ ਵਿੱਚ ਸਿਹਤ ਕੇਂਦਰ ਨੂੰ ਸਰਗਰਮੀ ਨਾਲ ਚਲਾਉਣ ਵਿੱਚ ਅਗਵਾਈ ਕੀਤੀ ਹੈ ਜਿੱਥੇ ਕਮਿਊਨਿਟੀ ਹੈਲਥ ਅਫਸਰਾਂ ਵਲੋਂ ਮਰੀਜਾਂ ਨੂੰ 27 ਸਿਹਤ ਸਹੂਲਤਾਂ ਅਤੇ ਮੁਫਤ
ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਉਨਾਂ ਕਿਹਾ ਕਿ ਸਿਹਤ ਕੇਂਦਰ ਨੇ ਮਹਾਂਮਾਰੀ ਦੌਰਾਨ ਮੁੱਖ ਭੂਮਿਕਾ ਨਿਭਾਈ ਸੀ ਕਿਉਂਕਿ ਕੋਵਿਡ ਤੋਂ ਬਾਅਦ ਦੇ ਮਰੀਜਾਂ ਨੂੰ ਕੋਵਿਡ ਟੈਸਟਿੰਗ ਅਤੇ ਘਰ ਵਿੱਚ ਇਕਾਂਤਵਾਸ ਰੱਖੇ ਮਰੀਜਾਂ ਨੂੰ ਸਿਹਤ ਸਹੂਲਤਾਂ ਨਿਰੰਤਰ ਮੁਹੱਈਆ ਕਰਵਾਈਆਂ ਜਾਂਦੀਆਂ ਸਨ । ਸ਼ੱਕੀ ਮਰੀਜਾਂ ਦੀ ਪਛਾਣ ਲਈ ਸੀਐਚਓਜ ਦੀ ਨਿਗਰਾਨੀ ਹੇਠ ਸਿਹਤ ਕੇਂਦਰ ਵਲੋਂ ਸਾਰੀਆਂ ਜਾਂਚ ਮੁਹਿੰਮਾਂ
ਲਾਗੂ ਕੀਤੀਆਂ ਗਈਆਂ ਸਨ।
ਸ੍ਰੀ ਸਿੱਧੂ ਨੇ ਕਿਹਾ ਕਿ ਪੰਜਾਬ ਦੀਆਂ ਬਿਹਤਰ ਸਿਹਤ ਸਹੂਲਤਾਂ ‘ਤੇ ਸਵਾਲ ਚੁੱਕਣ ਤੋਂ ਪਹਿਲਾਂ, ਉਨਾਂ (ਆਪ ਨੇਤਾਵਾਂ) ਨੂੰ ਸਵੈ-ਵਿਸ਼ਲੇਸ਼ਣ ਕਰਨਾ ਚਾਹੀਦਾ ਹੈ ਕਿ ਉਨਾਂ ਨੇ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਕੀ ਕੀਤਾ ਜਿੱਥੇ ਹਜਾਰਾਂ ਲੋਕ ਇਲਾਜ ਦੀ ਘਾਟ ਕਾਰਨ ਸੜਕਾਂ ‘ਤੇ ਮਾਰੇ ਗਏ ਅਤੇ ਆਕਸੀਜਨ ਦੀ ਘਾਟ ਕਰਕੇ ਹਸਪਤਾਲਾਂ ਵਿੱਚ ਵਿਲਕਦੇ ਰਹੇ।
ਦਿੱਲੀ ਦੀ ਆਮ ਆਦਮੀ ਪਾਰਟੀ ਦੇ ਲੋਕ-ਪੱਖੀ ਸਰਕਾਰ ਦੇ ਦਾਅਵਿਆਂ ਨੂੰ ਰੱਦ ਕਰਦਿਆਂ, ਸ੍ਰੀ ਸਿੱਧੂ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਸੇ ਮੁਕੰਮਲ ਤਿਆਰੀ ਤੋਂ ਅਤੇ ਲੋਕਾਂ ਨੂੰ ਸੂਚਿਤ ਕੀਤੇ ਬਿਨਾਂ ਜਾਣ-ਬੁੱਝ ਕੇ ਤਾਲਾਬੰਦੀ
ਕੀਤੀ ਸੀ ਕਿਉਂਕਿ ਉਹ ਲੋੜਵੰਦ ਪਰਵਾਸੀਾਂ ਨੂੰ ਸਿਹਤ ਸਹੂਲਤਾਂ ਅਤੇ ਭੋਜਨ ਮੁਹੱਈਆ ਕਰਵਾਉਣ ਲਈ ਸਮਰੱਥ ਨਹੀਂ ਸਨ।