ਕੇਂਦਰ ਵੱਲੋਂ ਆ ਰਹੇ ਰਾਸ਼ਨ ਵਿੱਚ ਕਟੋਤੀ ਕਰਨਾ ਸਰਕਾਰ ਦਾ ਨਿੰਦਣਯੋਗ ਕਾਰਜ : ਪ੍ਰੇਮ ਅਰੋੜਾ
ਮਾਨਸਾ, 21 ਫਰਵਰੀ(ਵਿਸ਼ਵ ਵਾਰਤਾ)ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਵੱਲੋਂ ਗਰੀਬੀ ਰੇਖਾ ਹੇਠ ਜੀਵਨ ਬਿਤਾ ਰਹੇ ਲੋਕਾਂ ਦੇ ਰਾਸ਼ਨ ਵਿੱਚ ਕਟੋਤੀ ਕਰਨ ਨੂੰ ਲੈ ਕੇ ਸਰਕਾਰ ਨੂੰ ਗਰੀਬਾਂ ਤੇ ਮਿਹਰ ਕਰਨ ਦੀ ਅਪੀਲ ਕੀਤੀ ਹੈ| ਸ਼੍ਰੋਮਣੀ ਅਕਾਲੀ ਦਲ ਹਲਕਾ ਮਾਨਸਾ ਦੇ ਇੰਚਾਰਜ ਪੇ੍ਮ ਕੁਮਾਰ ਅਰੋੜਾ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਗਰੀਬਾਂ ਦੇ ਰਾਸ਼ਨ ਕਾਰਡ ਕੱਟਣ ਅਤੇ ਕੇਂਦਰ ਵੱਲੋਂ ਆ ਰਹੇ ਰਾਸ਼ਨ ਵਿੱਚ ਕਟੋਤੀ ਕਰਨ ਨੂੰ ਲੈ ਕੇ ਸਰਕਾਰ ਦੀ ਨਿੰਦਿਆ ਕੀਤੀ ਹੈ| ਅਰੋੜਾ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਪ੍ਕਾਸ਼ ਸਿੰਘ ਬਾਦਲ ਦੀ ਹਕੂਮਤ ਸਮੇਂ ਨੀਲੇ ਕਾਰਡ ਦੇ ਨਾਮ ਤੇ ਗਰੀਬਾਂ ਨੂੰ ਆਟਾ-ਦਾਲ ਦਿੱਤੀ ਗਈ| ਜਿਸ ਵਿੱਚ ਸਰਕਾਰ ਨੇ ਨਾ ਕਦੇ ਕੋਈ ਕਟੋਤੀ ਕੀਤੀ ਅਤੇ ਨਾ ਹੀ ਇਸ ਵਿੱਚ ਕਦੇ ਰੁਕਾਵਟ ਪਾਈ| ਉਨ੍ਹਾਂ ਕਿਹਾ ਕਿ ਸਤੰਬਰ ਮਹੀਨੇ ਤੋਂ ਲੈ ਕੇ ਮਾਰਚ 2023 ਤੱਕ ਮਿਲਣ ਵਾਲੀ ਕਣਕ ਵਿੱਚ ਸਰਕਾਰ ਨੇ 26 ਫੀਸਦੀ ਕੱਟ ਲਗਾਇਆ ਹੈ ਅਤੇ ਇਸ ਤਰ੍ਹਾਂ ਫੂਡ ਸਪਲਾਈ ਮਹਿਕਮੇ ਨੇ ਕਟੋਤੀ ਕਰਕੇ 100 ਫੀਸਦੀ ਦੀ ਥਾਂ 64.80 ਫੀਸਦੀ ਕਣਕ ਹੀ ਪੰਜਾਬ ਦੇ ਗਰੀਬ ਲੋਕਾਂ ਨੂੰ ਦਿੱਤੀ ਹੈ| ਇਸ ਤਰ੍ਹਾਂ ਇਸ ਵਿੱਚ 35.20 ਫੀਸਦੀ ਕੱਟ ਲਗਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਲੱਖਾਂ ਗਰੀਬ ਲੋਕਾਂ ਨੰੂ ਇਸ ਸਕੀਮ ਤਹਿਤ ਕਣਕ ਮਿਲਦੀ ਹੈ| ਉਨ੍ਹਾਂ ਕਿਹਾ ਕਿ ਸਰਕਾਰ ਬੇਲੋੜੀ ਅਤੇ ਸ਼ੋਹਰਤ ਭਰੀ ਇਸ਼ਤਿਹਾਰਬਾਜੀ ਤੇ ਪੰਜਾਬ ਦਾ ਪੈਸਾ ਖਰਚ ਕਰਕੇ ਆਪਣੀ ਵਡਿਆਈ ਕਰ ਰਹੀ ਹੈ| ਜਦਕਿ ਦੂਜੇ ਪਾਸੇ ਪੰਜਾਬ ਦੇ ਗਰੀਬ ਲੋਕ ਕਣਕ ਅਤੇ ਹੋਰ ਸਹੂਲਤਾਂ ਤੋਂ ਵਾਂਝੇ ਹੋ ਰਹੇ ਹਨ| ਉਨ੍ਹਾਂ ਅੱਗੇ ਕਿਹਾ ਕਿ ਮਾਨਸਾ ਜਿਲ੍ਹੇ ਵਿੱਚ 1 ਲੱਖ ਲੋਕਾਂ ਨੂੰ ਅਤੇ ਹਲਕਾ ਮਾਨਸਾ ਵਿੱਚ 40 ਹਜਾਰ ਦੇ ਕਰੀਬ ਲੋਕਾਂ ਨੂੰ ਜੋ ਗਰੀਬੀ ਰੇਖਾ ਹੇਠ ਆਪਣਾ ਜੀਵਨ ਬਤੀਤ ਕਰ ਰਹੇ ਹਨ ਕਣਕ ਮਿਲਦੀ ਆ ਰਹੀ ਸੀ। ਪਰ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਇਸ ਵਿੱਚ ਵੱਡੀ ਕਟੋਤੀ ਕਰਕੇ ਗਰੀਬਾਂ ਤੋਂ ਰੋਜੀ-ਰੋਟੀ ਵੀ ਖੋਹ ਲਈ ਹੈ| ਅਰੋੜਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਸਰਕਾਰ ਵੱਲੋਂ ਗਰੀਬਾਂ ਨੂੰ ਮਿਲਣ ਵਾਲੀ ਮੁਫਤ ਕਣਕ ਦੀ ਘੱਟ ਸਪਲਾਈ ਨੂੰ ਲੈ ਕੇ ਉਨ੍ਹਾਂ ਦੇ ਨਾਲ ਖੜ੍ਹਾ ਹੈ ਅਤੇ ਇਸ ਵਾਸਤੇ ਸੰਘਰਸ਼ ਕਰਨ ਨੂੰ ਤਿਆਰ ਹੈ| ਉਨ੍ਹਾਂ ਕਿਹਾ ਕਿ ਫੂਡ ਸਪਲਾਈ ਵਿਭਾਗ ਵੱਲੋਂ ਜਿਹੜੇ ਗਰੀਬ ਵਿਅਕਤੀਆਂ ਦੇ ਕਾਰਡ ਕੱਟੇ ਗਏ ਹਨ| ਉਨ੍ਹਾਂ ਲੋਕਾਂ ਨੰੂ ਸੈਂਟਰ ਦੇ ਪੋਰਟਲ ਵਿੱਚ ਕਣਕ ਮਿਲ ਰਹੀ ਹੈ ਅਤੇ ਉਹ ਕੇਂਦਰ ਸਰਕਾਰ ਦੀ ਮੁਫਤ ਅਨਾਜ ਵੰਡ ਸੂਚੀ ਵਿੱਚ ਸ਼ਾਮਿਲ ਹਨ| ਪਰ ਪੰਜਾਬ ਸਰਕਾਰ ਇਸ ਉ~ਤੇ ਚੁੱਪ-ਚਾਪ ਕਟੋਤੀ ਲਾ ਕੇ ਗਰੀਬਾਂ ਨਾਲ ਮਜਾਕ ਕਰ ਰਹੀ ਹੈ| ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ| ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬੇਰੁਜਗਾਰੀ, ਗੁੰਡਾਗਰਦੀ, ਲੁੱਟ-ਖਸੁੱਟ ਵਧੀ ਹੈ ਅਤੇ ਗਰੀਬਾਂ ਦਾ ਗਲਾ ਘੋਟਿਆ ਜਾ ਰਿਹਾ ਹੈ| ਉਨ੍ਹਾਂ ਲੋਕਾਂ ਨੰੂ ਕਿਹਾ ਕਿ ਅਕਾਲੀ ਦਲ ਇਸ ਤੇ ਚੱਟਾਨ ਵਾਂਗ ਖੜ੍ਹਾ ਹੈ ਅਤੇ ਜਿਹੜੇ ਵਿਅਕਤੀਆਂ ਦੇ ਕਾਰਡ ਕੱਟ ਕੇ ਮੁਫਤ ਕਣਕ ਵੰਡ ਵਿੱਚ ਕਟੋਤੀ ਕੀਤੀ ਗਈ ਹੈ| ਉਹ ਡਿਪਟੀ ਕਮਿਸ਼ਨਰ ਦਫਤਰਾਂ ਅਤੇ ਫੂਡ ਸਪਲਾਈ ਦਫਤਰਾਂ ਦਾ ਘਿਰਾਓ ਕਰਨ। ਅਕਾਲੀ ਦਲ ਇਸ ਵਿੱਚ ਪੂਰਨ ਸਹਿਯੋਗ ਕਰੇਗਾ| ਉਨ੍ਹਾਂ ਫੂਡ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਪਾਸੇ ਧਿਆਨ ਦੇ ਕੇ ਸਰਕਾਰ ਦਾ ਗਰੀਬੀ ਮਾਰੂ ਫੈਸਲਾ ਰੋਕਣ ਅਤੇ ਪਹਿਲਾਂ ਦੀ ਤਰ੍ਹਾਂ ਗਰੀਬਾਂ ਨੂੰ ਮਿਲਣ ਵਾਲੀ ਕਣਕ ਵਿੱਚ ਕੋਈ ਕਟੋਤੀ ਨਾ ਕੀਤੀ ਜਾਵੇ|