ਕੁੜੀਆਂ ਦੀਆਂ ਮੁਸ਼ਕਿਲਾਂ ਤੇ ਅਧਾਰਿਤ ਹੈ ਮੇਰਾ ਅਗਲਾ ਗੀਤ : ਸਾਰਾ ਗੁਰਪਾਲ 

9312
Advertisement
ਚੰਡੀਗੜ੍ਹ, 16 ਅਗਸਤ (ਅੰਕੁਰ)-ਇਕ ਅਦਾਕਾਰਾ ਲਈ ਪੈਸੇ ਕਮਾਉਣਾ ਹੀ ਜਰੂਰੀ ਨਹੀਂ ਹੁੰਦਾ ਉਸ ਦੀਆਂ ਸਮਾਜ ਪ੍ਰਤੀ ਕੁਛ ਜਿੰਮੇਵਾਰੀਆਂ ਵੀ ਹੁੰਦੀਆਂ ਹਨ ਇਸੇ ਨੂੰ ਦੇਖਦਿਆਂ ਮੈਂ ਪੰਜਾਬੀ ਇੰਡਸਟਰੀ ਲਈ ਕੁਝ ਨਵਾਂ ਲੈਕੇ ਆ ਰਹੀ ਹਾਂ। ਇਹ ਕਹਿਣਾ ਹੈ ਮਾਡਲਿੰਗ ਦੇ ਖੇਤਰ ‘ਚ ਚੰਗਾ ਨਮਾਣਾ ਖੱਟਣਵਾਲੀ ਅਦਾਕਾਰਾ ਸਾਰਾ ਗੁਰਪਾਲ ਦਾ। ਪਿਛਲੇ ਦਿਨੀ  ਪੰਜਾਬੀ ਫਿਲਮ ਜਗਤ ‘ਚ ਗਿੱਪੀ ਗਰੇਵਾਲ ਦੀ ਫਿਲਮ ‘ਮੰਜੇ ਬਿਸਤਰੇ’ ਵਿਚ ਗਿੱਪੀ ਦੀ ਭੈਣ ਦੀ ਭੂਮਿਕਾ ਨਿਭਾ ਕੇ ਕਾਫੀ ਪ੍ਰਸ਼ੰਸਾ ਪ੍ਰਾਪਤ ਕੀਤੀ। ਇੱਕ ਖਾਸ ਮੁਲਾਕਾਤ ਦੌਰਾਨ ਸਾਰਾ ਨੇ ਦੱਸਿਆ ਕਿ ਲਗਭਗ 6 ਸਾਲ ਤੱਕ ਮਾਡਲਿੰਗ ਦੌਰਾਨ ਉਸਨੇ ਪੰਜਾਬ ਦੇ ਨਾਮਵਰ ਗਾਇਕਾਂ ਨਾਲ ਲਗਭਗ 300 ਤੋਂ ਜ਼ਿਆਦਾ ਵੀਡਿਓਜ ‘ਚ ਕੰਮ ਕੀਤਾ ਹੈ ।
‘ਮੰਜੇ ਬਿਸਤਰੇ’ ਫਿਲਮ ਨੂੰ ਮਿਲੀ ਅਪਾਰ ਸਫਲਤਾ ਤੋਂ ਬਾਅਦ ਹੁਣ ਮੈਂ ਆਪਣਾ ਇੱਕ ਨਵਾਂ ਸਿੰਗਲ ਟਰੈਕ ਕਾਸ਼ ਕੋਈ ਜਲਦ ਹੀ ਲਾਂਚ ਕਰਾਂਗੀ ਜਿਸਦੀ ਸ਼ੂਟਿੰਗ ਲਗਭਗ ਮੁਕੰਮਲ ਹੋ ਚੁੱਕੀ ਹੈ। ਸਾਰਾ ਨੇ ਦੱਸਿਆ ਕਿ ਇਹ ਗੀਤ ਕੁੜੀਆਂ ‘ਤੇ ਅਧਾਰਿਤ ਹੈ। ਇਸ ਗੀਤ ‘ਚ ਕੁੜੀਆਂ ਦੀਆਂ ਮੁਸ਼ਕਿਲਾਂ ਅਤੇ ਉਨ੍ਹਾਂ ਦੇ ਚਾਵਾਂ ਨੂੰ ਬਹੁਤ ਹੀ ਬਰੀਕੀ ਅਤੇ ਸ਼ਿੱਦਤ ਨਾਲ ਦਰਸਾਇਆ ਗਿਆ ਹੈ। ਮੈਨੂੰ ਆਸ ਹੈ ਕਿ ਮੇਰੇ ਪਹਿਲੇ ਗੀਤ ਦੀ ਤਰ੍ਹਾਂ ਹੀ ਸਰੋਤੇ ਇਸ ਗੀਤ ਨੂੰ ਵੀ ਪਸੰਦ ਕਰਨਗੇ। ਸਾਰਾ ਦਾ ਕਹਿਣਾ ਹੈ ਕਿ ਮੇਨੂ ਲੱਗਦਾ ਅਜਿਹਾ ਗਾਨਾ ਪੰਜਾਬੀ ਇੰਡਸਟਰੀ ਵਿਚ ਹਾਲੇ ਤਕ ਨਹੀਂ ਆਇਆ। ਉਨ੍ਹਾਂ ਦੱਸਿਆ  ਜਲਦੀ ਹੀ ਮੈਂ ਰਵਿੰਦਰ ਗਰੇਵਾਲ ਦੀ ਫਿਲਮ ‘ਚ ਵੀ ਨਜ਼ਰ ਆਵਾਂਗੀ। ਫਿਲਮ ਬਾਰੇ ਜ਼ਿਆਦਾ ਜਾਣਕਾਰੀ ਨਾ ਦਿੰਦੇ ਹੋਏ ਕਿਹਾ ਕਿ ਫਿਲਮ ਸਰੋਤਿਆਂ ਨੂੰ ਜ਼ਰੂਰਤ ਪਸੰਦ ਆਵੇਗੀ।
Advertisement

LEAVE A REPLY

Please enter your comment!
Please enter your name here