ਚੰਡੀਗੜ੍ਹ, 26 ਨਵੰਬਰ :(ਵਿਸ਼ਵ ਵਾਰਤਾ ) ਮੱਧ ਪ੍ਰਦੇਸ਼ ਦੇ ਸ਼ਹਿਰ ਬਿਲਾਸਪੁਰ ਵਿਖੇ ਕਿੱਕ ਬਾਕਸਿੰਗ ਦੇ ਅੰਡਰ 17 ਅਤੇ 19 ਵਰਗ (ਮੁੰਡੇ ਤੇ ਕੁੜੀਆਂ) ਦੀਆਂ ਹੋਈਆਂ 63ਵੀਆਂ ਕੌਮੀ ਸਕੂਲ ਖੇਡਾਂ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਓਵਰ ਆਲ ਚੈਂਪੀਅਨਸ਼ਿਪ ਜਿੱਤੀ। ਪੰਜਾਬ ਦੇ ਖਿਡਾਰੀਆਂ ਨੇ ਕੁੱਲ 26 ਤਮਗੇ ਜਿੱਤ ਕੇ ਕੌਮੀ ਸਕੂਲ ਖੇਡਾਂ ਦੇ ਚੈਂਪੀਅਨ ਹੋਣ ਦਾ ਮਾਣ ਹਾਸਲ ਕੀਤਾ। ਪੰਜਾਬ ਦੇ ਖਿਡਾਰੀਆਂ ਨੇ 5 ਸੋਨੇ, 9 ਚਾਂਦੀ ਤੇ 12 ਕਾਂਸੀ ਦੇ ਤਮਗੇ ਜਿੱਤ ਕੇ ਕੁੱਲ 26 ਤਮਗੇ ਜਿੱਤੇ।
ਸਿੱਖਿਆ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਇਸ ਜਿੱਤਾ ਦਾ ਸਿਹਰਾ ਖਿਡਾਰੀਆਂ, ਕੋਚ, ਸਕੂਲ ਸਟਾਫ ਅਤੇ ਮਾਪਿਆਂ ਸਿਰ ਬੰਨ੍ਹਿਆ। ਸ੍ਰੀਮਤੀ ਚੌਧਰੀ ਨੇ ਕਿਹਾ ਕਿ ਖੇਡ ਵਿੰਗ ਦੀ ਮਿਹਨਤ ਸਦਕਾ 63ਵੀਆਂ ਕੌਮੀ ਸਕੂਲ ਖੇਡਾਂ ਵਿੱਚ ਪੰਜਾਬ ਦੇ ਖਿਡਾਰੀ ਨਿਰੰਤਰ ਵਧੀਆ ਪ੍ਰਦਰਸ਼ਨ ਕਰ ਰਹੇ ਹਨ। ਸਿੱਖਿਆ ਮੰਤਰੀ ਨੇ ਆਸ ਪ੍ਰਗਟਾਈ ਕਿ ਆਉਂਦੇ ਦਿਨਾਂ ਵਿੱਚ ਵੀ ਪੰਜਾਬ ਦੇ ਖਿਡਾਰੀਆਂ ਦਾ ਕੌਮੀ ਸਕੂਲ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਰਹੇਗਾ।
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਨੇ ਮੁੰਡੇ ਅਤੇ ਕੁੜੀਆਂ ਦੇ ਅੰਡਰ 17 ਅਤੇ 19 ਵਰਗ ਵਿੱਚ ਕੁਲ 26 ਤਮਗ ਜਿੱਤੇ। ਉਨ੍ਹਾਂ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਮੁੰਡਿਆਂ ਦੇ ਅੰਡਰ 17 ਵਿੱਚ ਪੰਜਾਬ ਦੇ ਵਿਵੇਕ ਕੁਮਾਰ ਨੇ 44 ਕਿਲੋਗ੍ਰਾਮ, ਸੁਰਜੀਤ ਕੁਮਾਰ ਨੇ 48 ਕਿਲੋਗ੍ਰਾਮ, ਅਜੇ ਕੁਮਾਰ ਨੇ 52 ਕਿਲੋਗ੍ਰਾਮ ਤੇ ਹਰਪਿੰਦਰ ਸਿੰਘ ਨੇ 80 ਕਿਲੋਗ੍ਰਾਮ ਵਿੱਚ ਚਾਂਦੀ ਦੇ ਤਮਗੇ ਅਤੇ ਦੀਪਕ ਕੁਮਾਰ ਨੇ 56 ਕਿਲੋਗ੍ਰਾਮ ਤੇ ਕਾਰਤਿਕ ਨੇ 60 ਕਿਲੋਗ੍ਰਾਮ ਵਿੱਚ ਕਾਂਸੀ ਦੇ ਤਮਗੇ ਜਿੱਤੇ। ਅੰਡਰ 17 ਵਿੱਚ ਮਨਦੀਪ ਸਿੰਘ ਨੇ 45 ਕਿਲੋਗ੍ਰਾਮ, ਮੁਕੇਸ਼ ਕੁਮਾਰ ਨੇ 60 ਕਿਲੋਗ੍ਰਾਮ, ਬਲਦੀਪ ਸਿੰਘ ਨੇ 65 ਕਿਲੋਗ੍ਰਾਮ, ਰਣਜੀਤ ਸਿੰਘ ਨੇ 75 ਕਿਲੋਗ੍ਰਾਮ ਤੇ ਰਾਜਨ ਚੌਧਰੀ ਨੇ 75 ਕਿਲੋਗ੍ਰਾਮ ਤੋਂ ਵੱਧ ਵਰਗ ਵਿੱਚ ਸੋਨੇ ਦੇ ਤਮਗੇ, ਲਵਜੋਤ ਸਿੰਘ ਨੇ 50 ਕਿਲੋਗ੍ਰਾਮ ਤੇ ਸੰਜਮ ਸਿੰਘ ਨੇ 70 ਕਿਲੋਗ੍ਰਾਮ ਵਿੱਚ ਚਾਂਦੀ ਦੇ ਤਮਗੇ ਅਤੇ ਅਕਾਸ਼ਦੀਪ ਨੇ 35 ਕਿਲੋਗ੍ਰਾਮ ਤੇ ਅੰਕਿਤ ਨੇ 55 ਕਿਲੋਗ੍ਰਾਮ ਵਿੱਚ ਕਾਂਸੀ ਦੇ ਤਮਗੇ ਜਿੱਤੇ।
ਬੁਲਾਰੇ ਨੇ ਅਗਾਂਹ ਦੱਸਿਆ ਕਿ ਲੜਕੀਆਂ ਦੇ ਅੰਡਰ 19 ਵਿੱਚ ਸੁਮੀਤ ਕੌਰ ਨੇ 45 ਕਿਲੋਗ੍ਰਾਮ ‘ਚ ਚਾਂਦੀ ਦਾ ਤਮਗਾ ਅਤੇ ਨਮਰਤਾ ਖਾਤੂਨ ਨੇ 51 ਕਿਲੋਗ੍ਰਾਮ, ਜੋਤੀ ਸ਼ਰਮਾ ਨੇ 54 ਕਿਲੋਗ੍ਰਾਮ ਤੇ ਹਰਦੀਪ ਕੌਰ ਨੇ 57 ਕਿਲੋਗ੍ਰਾਮ ਕਾਂਸੀ ਦੇ ਤਮਗੇ ਜਿੱਤੇ। ਅੰਡਰ 17 ਵਿੱਚ ਮਨਜੋਤ ਕੌਰ ਨੇ 35 ਕਿਲੋਗ੍ਰਾਮ ਚਾਂਦੀ ਦਾ ਤਮਗਾ ਅਤੇ ਅੰਜਲੀ ਨੇ 45 ਕਿਲੋਗ੍ਰਾਮ, ਰੁਪਿੰਦਰ ਕੌਰ ਨੇ 50 ਕਿਲੋਗ੍ਰਾਮ, ਕਾਰਤਿਕਾ ਨੇ 55 ਕਿਲੋਗ੍ਰਾਮ, ਪ੍ਰੀਤ ਕੌਰ ਨੇ 60 ਕਿਲੋਗ੍ਰਾਮ ਅਤੇ ਪੁਨੀਤ ਕੌਰ ਨੇ ਸਿੱਧੂ ਨੇ 60 ਕਿਲੋਗ੍ਰਾਮ ਤੋਂ ਵੱਧ ਭਾਰ ਵਰਗ ਵਿੱਚ ਕਾਂਸੀ ਦੇ ਤਮਗੇ ਜਿੱਤੇ।
—