ਚੰਡੀਗੜ• 25 ਮਾਰਚ (ਵਿਸ਼ਵ ਵਾਰਤਾ) ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਪੰਜਾਬ ‘ਚ ਪੈਰ ਪਸਾਰ ਚੁੱਕੇ ਕਰੋਨਾ ਵਾਇਰਸ ਦੇ ਮੱਦੇ ਨਜ਼ਰ ਇਸ ਤੋਂ ਬਚਾਅ ਲਈ ਕਿਸਾਨਾਂ-ਮਜ਼ਦੂਰਾਂ ‘ਚ ਜਾਗਰੂਕਤਾ ਪੈਦਾ ਕਰਨ ਲਈ ”ਸਿਹਤ ਸੰਭਾਲ ਤੇ ਸਿਹਤ ਚੇਤਨਾ ਮੁਹਿੰਮ” ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਦੋਹਾਂ ਜਥੇਬੰਦੀਆਂ ਦੇ ਜਨਰਲ ਸਕੱਤਰਾਂ ਸੁਖਦੇਵ ਸਿੰਘ ਕੋਕਰੀ ਕਲਾਂ ਤੇ ਲਛਮਣ ਸਿੰਘ ਸੇਵੇਵਾਲਾ ਨੇ ਜਾਰੀ ਕੀਤੇ ਬਿਆਨ ਰਾਹੀਂ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਇਹ ਅਹਿਮ ਫੈਸਲਾ ਲਿਆ ਗਿਆ ਹੈ ਕਿ ਸੂਬਾ ਕਮੇਟੀਆਂ ਤੋਂ ਲੈ ਕੇ ਹਰ ਪੱਧਰਾਂ ‘ਤੇ ਸਫਾ ‘ਚ ਕੰਮ ਕਰਦੇ 55 ਸਾਲ ਤੋਂ ਉੱਪਰ ਉਮਰ ਵਾਲੇ ਅਤੇ ਸ਼ੂਗਰ, ਦਮੇ ਤੇ ਦਿਲ ਦੇ ਰੋਗਾਂ ਤੋਂ ਪੀੜਤ ਆਗੂ ਸਵੈਬੰਦੀ ਅਧੀਨ ਘਰਾਂ ‘ਚ ਹੀ ਰਹਿਣਗੇ ਅਤੇ ਉਹ ਘਰਾਂ ਵਿੱਚ ਰਹਿ ਕੇ ਤੇ ਸ਼ੋਸ਼ਲ ਮੀਡੀਆਂ ਰਾਹੀਂ ਜਾਗਰੂਕਤਾ ਮੁਹਿੰਮ ‘ਚ ਹਿੱਸਾ ਪਾਉਣਗੇ। ਉਹਨਾਂ ਕਿਹਾ ਕਿ ”ਸਿਹਤ ਸੰਭਾਲ ਸਿਹਤ ਚੇਤਨਾ ਮੁਹਿੰਮ” ਜਨਤਾ ‘ਚ ਲੈ ਕੇ ਜਾਣ ਦੀ ਜਿੰਮੇਵਾਰੀ ਤੰਦਰੁਸਤ ਅਤੇ 55 ਸਾਲ ਤੋਂ ਹੇਠਲੀ ਉਮਰ ਦੇ ਆਗੂ ਨਿਭਾਉਗੇ। ਜਿਹਨਾਂ ਦੇ ਅਧਾਰਤ ‘ਤੇ ਸੂਬਾ ਤੇ ਜ਼ਿਲ•ਾ ਅਤੇ ਇਸ ਤੋਂ ਹੇਠਲੇ ਪੱਧਰਾਂ ‘ਤੇ ਹੰਗਾਮੀ ਮੁਹਿੰਮ ਕਮੇਟੀਆਂ ਜਥੇਬੰਦ ਕੀਤੀਆਂ ਗਈਆਂ ਹਨ। ਇਹ ਆਗੂ ਹੀ ਸਭ ਸਾਵਧਾਨੀਆਂ ਵਰਤ ਕੇ ਇਕੱਠ ਕਰਨ ਦੀ ਥਾਂ ਘਰਾਂ ‘ਚ ਜਾ ਕੇ ਪ੍ਰੀਵਾਰਾਂ ਨੂੰ ਮੌਜੂਦਾ ਹਾਲਤਾਂ ਤੋਂ ਘਬਰਾਉਣ ਦੀ ਥਾਂ ਚੇਤਨ ਕਰਨਗੇ ਅਤੇ ਇਸ ਬਿਮਾਰੀ ਦੀ ਗੰਭੀਰਤਾ ਤੇ ਬਚਾਅ ਸਬੰਧੀ ਜ਼ਰੂਰੀ ਹਦਾਇਤਾਂ ਤੋਂ ਜਾਗਰੂਕ ਕਰਨਗੇ। ਉਹਨਾਂ ਆਖਿਆ ਕਿ ਲੋਕਾਂ ਨੂੰ ਚੇਤਨ ਕਰਕੇ ਸਵੈ ਇੱਛਾ ਦੇ ਨਾਲ ਹੀ ਇਸ ਬਿਮਾਰੀ ਦੇ ਬਚਾਓ ਲਈ ਚੁੱਕੇ ਜਾਣ ਵਾਲੇ ਕਦਮਾਂ ਨੂੰ ਲਾਗੂ ਕੀਤਾ ਜਾ ਸਕਦਾ ਹੈ ਨਾਂ ਕਿ ਹਕੂਮਤੀ ਡੰਡੇ ਦੇ ਜ਼ੋਰ। ਉਹਨਾਂ ਮੁੱਖ ਮੰਤਰੀ ਦੇ ਪ੍ਰਿਸੀਪਲ ਮੁੱਖ ਸਕੱਤਰ ਸ਼੍ਰੀ ਸ਼ੁਰੇਸ ਕੁਮਾਰ ਨੂੰ ਪੱਤਰ ਭੇਜ ਕੇ ਮੰਗ ਕੀਤੀ ਕਿ ਲੋਕਾਂ ‘ਚ ਜਾਗਰੂਕਤਾ ਪੈਦਾ ਕਰਨ ਲਈ ਭੇਜੇ ਜਾਣ ਵਾਲੇ ਵਲੰਟੀਅਰਾਂ ਨੂੰ ਕਰਫਿਊ ਤੇ ਤਾਲਾਬੰਦੀ ਤੋਂ ਛੋਟ ਦਿੱਤੀ ਜਾਵੇ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਕਰੋਨਾ ਪੀੜਤ ਮਰੀਜ਼ਾਂ ਦੀ ਭਾਲ ਕਰਨ, ਪਿੰਡਾਂ ਤੇ ਕਸਬਿਆਂ ‘ਚ ਸਥਾਨਕ ਪੱਧਰਾਂ ‘ਤੇ ਟੈਸਟਾਂ ਦਾ ਪ੍ਰਬੰਧ ਕਰਨ, ਮਰੀਜਾਂ ਦਾ ਇਲਾਜ ਕਰਨ ਅਤੇ ਹੰਗਾਮੀ ਹਾਲਤ ਨਾਲ ਨਜਿੱਠਣ ਲਈ ਵੱਡੀ ਪੱਧਰ ‘ਤੇ ਡਾਕਟਰਾਂ ਤੇ ਪੈਰਾ ਮੈਡੀਕਲ ਸਟਾਫ਼ ਦੀ ਭਰਤੀ ਕਰਨ ਅਤੇ ਲੋੜੀਂਦਾ ਸਮੁੱਚਾ ਢਾਂਚਾ ਉਸਾਰਨ ਲਈ ਵੱਡੀ ਪੱਧਰ ‘ਤੇ ਬਜਟ ਜਾਰੀ ਕੀਤੇ ਜਾਣ। ਕਰਫਿਊ ਤੇ ਤਾਲਾਬੰਦੀ ਦੌਰਾਨ ਗਰੀਬ ਲੋਕਾਂ ਦੇ ਰੋਟੀ ਪਾਣੀ ਅਤੇ ਹੋਰਨਾਂ ਜ਼ਰੂਰੀ ਲੋੜਾਂ ਦੀ ਪੂਰਤੀ ਨੂੰ ਯਕੀਨੀ ਬਣਾਉਣ ਲਈ ਫੰਡ ਜਾਰੀ ਕੀਤੇ ਜਾਣ। ਸਮੁੱਚੀਆਂ ਸਿਹਤ ਸੇਵਾਵਾਂ ਦਾ ਨਿੱਜੀਕਰਨ ਖਤਮ ਕਰਕੇ ਇਹਨਾਂ ਦਾ ਕੌਮੀਕਰਨ ਕੀਤਾ ਜਾਵੇ, ਸਮੁੱਚੇ ਮੈਡੀਕਲ ਸਟਾਫ਼ ਅਤੇ ਸਫ਼ਾਈ ਕਰਮਚਾਰੀਆਂ ਲਈ ਬਚਾਓ ਕਿੱਟਾਂ ਮੁਫ਼ਤ ਮਹੱਈਆ ਕਰਵਾਈਆਂ ਜਾਣ ਅਤੇ ਪੀੜਤਾਂ ਦਾ ਇਲਾਜ ਤੇ ਦੇਖ ਭਾਲ ਕਰਨ ਸਮੇਂ ਕਰੋਨਾਂ ਦੀ ਲਪੇਟ ‘ਚ ਆਉਣ ਵਾਲੇ ਡਾਕਟਰਾਂ, ਸਟਾਫ਼ ਨਰਸਾਂ ਤੇ ਹੋਰਨਾਂ ਮੈਂਬਰਾਂ ਦਾ ਮੁਫ਼ਤ ਇਲਾਜ ਅਤੇ ਢੁੱਕਵੇਂ ਮੁਆਵਜ਼ੇ ਦਾ ਪ੍ਰਬੰਧ ਕੀਤਾ ਜਾਵੇ। ਇਸੇ ਤਰ•ਾਂ ਕਰੋਨਾ ਕਾਰਨ ਮਰਨ ਵਾਲੇ ਵਿਅਕਤੀਆਂ ਦੇ ਵਾਰਸਾਂ ਨੂੰ ਵੀ ਮੁਆਵਜ਼ਾ ਦੇਣ ਦਾ ਪ੍ਰਬੰਧ ਕੀਤਾ ਜਾਵੇ। ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਦੀਆਂ ਗਲੀਆਂ ਤੇ ਘਰਾਂ ਨੂੰ ਕੀਟਾਣੂ ਮੁਕਤ ਕਰਨ ਲਈ ਵੱਡੀ ਪੱਧਰ ਕੀਟਾਣੂ ਰੋਧਕ ਛਿੜਕਾਅ ਕੀਤਾ ਜਾਵੇ। ਇਸ ਹੰਗਾਮੀ ਹਾਲਤ ਨੂੰ ਮੁੱਖ ਰੱਖਦੇ ਹੋਏ ਸੀ.ਏ.ਏ., ਐਨ.ਆਰ.ਸੀ. ਤੇ ਐਨ.ਪੀ.ਆਰ. ਰੱਦ ਕੀਤੀ ਜਾਵੇ।
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਦਿਹਾਂਤ
ਦਿੱਲੀ ਏਮਜ਼ ਵਿੱਚ ਲਏ ਆਖਰੀ ਸਾਹ ਨਵੀਂ ਦਿੱਲੀ 26 ਦਸੰਬਰ ( ਵਿਸ਼ਵ ਵਾਰਤਾ )-ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਵੀਰਵਾਰ...