ਕਾਨਸ ਫਿਲਮ ਫੈਸਟੀਵਲ ਦਾ ਅੱਜ ਹੋਵੇਗਾ ਆਗਾਜ਼
ਚੰਡੀਗੜ੍ਹ, 14ਮਈ(ਵਿਸ਼ਵ ਵਾਰਤਾ)- ਅੱਜ ਤੋਂ ਕਾਨਸ ਫਿਲਮ ਫੈਸਟੀਵਲ ਦਾ ਆਗਾਜ਼ ਹੋਣ ਜਾ ਰਿਹਾ ਹੈ। ਇਹ ਫਰਾਂਸ ਦੇ ਕਾਨਸ ਸ਼ਹਿਰ ਵਿੱਚ 14 ਤੋਂ 25 ਮਈ ਤੱਕ 77ਵਾਂ ਕਾਨਸ ਫਿਲਮ ਫੈਸਟੀਵਲ ਕਰਵਾਇਆ ਜਾ ਰਿਹਾ ਹੈ। ਇਸ ਸਾਲ ਭਾਰਤੀ ਫਿਲਮ ਨਿਰਮਾਤਾ ਪਾਇਲ ਕਪਾਡੀਆ ਦੀ ਫਿਲਮ ‘ਆਲ ਵੀ ਇਮੇਜਿਨ ਐਜ਼ ਲਾਈਟ’ ਨੂੰ ਫੈਸਟੀਵਲ ਦੀ ਵੱਕਾਰੀ ਪਾਲਮੇ ਡੀ’ਓਰ ਸ਼੍ਰੇਣੀ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ। ਇਸ ਸਾਲ, ਪਹਿਲੀ ਵਾਰ, 9 ਭਾਰਤੀ ਫਿਲਮਾਂ ਕਾਨਸ ਵਿੱਚ ਅਧਿਕਾਰਤ ਤੌਰ ‘ਤੇ ਚੁਣੀਆਂ ਗਈਆਂ ਹਨ। ਭਾਰਤ ਕਾਨਸ ‘ਚ ‘ਭਾਰਤ ਪਰਵ’ ਨਾਂ ਦੇ ਪੈਵੇਲੀਅਨ ਦੀ ਮੇਜ਼ਬਾਨੀ ਵੀ ਕਰੇਗਾ।