ਨਵੀਂ ਦਿੱਲੀ, 4 ਦਸੰਬਰ : ਕਾਂਗਰਸ ਦੇ ਪ੍ਰਧਾਨ ਅਹੁਦੇ ਲਈ ਰਾਹੁਲ ਗਾਂਧੀ ਨੇ ਅੱਜ ਆਪਣਾ ਨਾਮਜ਼ਦ ਪੱਤਰ ਦਾਖਲ ਕਰ ਦਿੱਤਾ। ਚੋਣਾਂ ਲਈ ਨਾਮਜ਼ਦ ਪੱਤਰ ਦਾਖਲ ਕਰਨ ਦੀ ਅੱਜ ਆਖਰੀ ਤਰੀਕ ਹੈ। ਐਤਵਾਰ ਤੱਕ ਕਿਸੇ ਉਮੀਦਵਾਰ ਨੇ ਨਾਮਜ਼ਦ ਪੱਤਰ ਦਾਖਲ ਨਹੀਂ ਕੀਤਾ ਸੀ। ਇਸ ਦੌਰਾਨ ਇਹ ਸੰਭਾਵਨਾ ਹੈ ਕਿ ਰਾਹੁਲ ਗਾਂਧੀ ਹੀ ਇਸ ਚੋਣਾਂ ‘ਚ ਇਕਮਾਤਰ ਉਮੀਦਵਾਰ ਹੋਣਗੇ।
ਰਾਹੁਲ ਗਾਂਧੀ ਜੇਕਰ ਇਸ ਅਹੁਦੇ ਲਈ ਚੁਣੇ ਜਾਂਦੇ ਹਨ ਤਾਂ ਇਸ ਅਹੁਦੇ ‘ਤੇ ਉਹ ਆਪਣੀ ਮਾਂ ਸੋਨੀਆ ਗਾਂਧੀ ਦੀ ਜਗ੍ਹਾ ਲੈਣਗੇ, ਜੇ ਕਿ ਪਿਛਲੇ 19 ਸਾਲਾਂ ਤੋਂ ਕਾਂਗਰਸ ਦੇ ਕੌਮੀ ਪ੍ਰਧਾਨ ਰਹੇ ਹਨ।
ਸੋਨੀਆ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸਮੇਤ ਹੋਰ ਆਗੂ੍ਅਾਂ ਨੇ ਪਾਰਟੀ ਪ੍ਰਧਾਨ ਅਹੁਦੇ ਲਈ ਰਾਹੁਲ ਦੀ ਉਮੀਦਵਾਰੀ ਦਾ ਪ੍ਰਸਤਾਵ ਰੱਖਿਆ ਹੈ। ਨਾਮਜ਼ਦ ਵਾਪਸ ਲੈਣ ਦੀ ਆਖਰੀ ਤਰੀਕ 11 ਦਸੰਬਰ ਹੈ। ਲੋਡ਼ ਪੈਣ ‘ਤੇ 16 ਦਸੰਬਰ ਨੂੰ ਵੋਟਿੰਗ ਹੋਵੇਗੀ ਅਤੇ ਇਸ ਸਥਿਤੀ ‘ਚ ਵੋਟਾਂ ਦੀ ਗਿਣਤੀ ਅਤੇ ਨਤੀਜੇ ਦਾ ਐਲਾਨ 19 ਦਸੰਬਰ ਨੂੰ ਹੋਵੇਗੀ।