ਇਆਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਬੰਗਾ ਤੋਂ ਸ਼ੁਰੂ ਹੋਈ ‘ਹੋਮ ਡਲਿਵਰੀ’ 350 ਪਿੰਡਾਂ ਤੱਕ ਪੁੱਜੀ
143 ਸਭਾਵਾਂ ’ਚੋਂ 102 ਨੇ ਤਿੰਨ ਦਿਨਾਂ ’ਚ ਇੱਕ ਕਰੋੜ ਰੁਪਏ ਤੋਂ ਵੀ ਵਧੇਰੇ ਕੀਮਤ ਦੀਆਂ ਜ਼ਰੂਰੀ ਵਸਤਾਂ ਦੀ ਕੀਤੀ ਸਪਲਾਈ
ਜ਼ਿਲ੍ਹੇ ਦੀਆਂ ਸਹਿਕਾਰੀ ਖੇਤਬਾੜੀ ਸਭਾਵਾਂ ’ਚ ਵਿੱਤੀ ਲੈਣ-ਦੇਣ ਦੀ 8 ਤੋਂ 11 ਵਜੇ ਤੱਕ ਮਨਜੂਰੀ
ਸਹਿਕਾਰਤਾ ਮੰਤਰੀ ਵੱਲੋਂ ਜ਼ਿਲ੍ਹੇ ’ਚ ਸਹਿਕਾਰੀ ਸਭਾਵਾਂ ਦੀ ਪਹਿਲ ਦੀ ਸ਼ਲਾਘਾ
ਨਵਾਂ ਸ਼ਹਿਰ, 31 ਮਾਰਚ ( ਵਿਸ਼ਵ ਵਾਰਤਾ)-ਕੋਰੋਨਾ ਵਾਇਰਸ ਨਾਲ ਰਾਜ ’ਚ ਸਭ ਤੋਂ ਅੱਗੇ ਹੋ ਕੇ ਲੜਾਈ ਲੜ ਰਹੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਸਹਿਕਾਰਤਾ ਵਿਭਾਗ ਨੇ ਲੋਕਾਂ ਦੀ ਰਾਸ਼ਨ ਅਤੇ ਜ਼ਰੂਰੀ ਵਸਤਾਂ ਦੀ ਪੂਰਤੀ ਲਈ ਸ਼ੁੱਕਰਵਾਰ ਨੂੰ ਬੰਗਾ ਤੋਂ ਕੀਤੀ ਪਹਿਲ ਨੂੰ 350 ਪਿੰਡਾਂ ਤੱਕ ਪਹੁੰਚਾ ਦਿੱਤਾ ਹੈ। ਜ਼ਿਲ੍ਹੇ ਦੀਆਂ 142 ’ਚੋਂ 102 ਸੁਸਾਇਟੀਆਂ ਨੇ ਇਨ੍ਹਾਂ ਪਿੰਡਾਂ ਵਿੱਚ ਰਾਸ਼ਨ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਹੈ। ਇਹ ਸਭਾਵਾਂ ਹੁਣ ਤੱਕ ਇੱਕ ਕਰੋੜ ਰੁਪਏ ਤੋਂ ਵਧੇਰੇ ਦੀ ਸਪਲਾਈ ਦੀ ਮੰਗ ਪੂਰੀ ਕਰ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਸਭਾ ਦੇ ਕਿਸਾਨ ਮੈਂਬਰਾਂ ਦੀ ਸਹੂਲਤ ਲਈ ਸਭਾਵਾਂ ਨੂੰ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਸਵੇਰੇ 8 ਤੋਂ 11 ਵਜੇ ਤੱਕ ਵਿੱਤੀ ਲੈਣ-ਦੇਣ ਕਰਨ ਦੀ ਮਨਜੂਰੀ ਵੀ ਦੇ ਦਿੱਤੀ ਹੈ।
ਡਿਪਟੀ ਰਜਿਸਟ੍ਰਾਰ ਸਹਿਕਾਰੀ ਸਭਾਵਾਂ ਜਗਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਸਹਿਕਾਰੀ ਸਭਾਵਾਂ ਵੱਲੋਂ ਇਸ ਮੁਸ਼ਕਿਲ ਦੀ ਘੜੀ ’ਚ ਲੋਕਾਂ ਦੀ ਮੱਦਦ ਲਈ ਕੀਤੀ ਪਹਿਲ ਦੀ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ, ਰਜਿਸਟ੍ਰਾਰ ਸਹਿਕਾਰਤਾ ਪੰਜਾਬ ਸ੍ਰੀ ਵਿਕਾਸ ਗਰਗ ਅਤੇ ਜੁਆਇੰਟ ਰਜਿਸਟ੍ਰਾਰ ਜਲੰਧਰ ਪਲਵਿੰਦਰ ਸਿੰਘ ਬੱਲ ਵੱਲੋਂ ਸ਼ਲਾਘਾ ਕੀਤੀ ਹੈ ਅਤੇ ਇਸ ਨੂੰ ਮਿਲਣ ਵਾਲੇ ਹੁੰਗਾਰੇ ਨੂੰ ਦੇਖਣ ਬਾਅਦ ਰਾਜ ਦੀਆਂ ਹੋਰਨਾਂ ਸਭਾਵਾਂ ਨੂੰ ਵੀ ਲੋਕਾਂ ਦੀ ਮੱਦਦ ’ਤੇ ਲਾਏ ਜਾਣ ਬਾਰੇ ਆਖਿਆ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਜ਼ਿਲ੍ਹੇ ’ਚ ਇਹ ਪਹਿਲ ਸ਼ੁਰੂ ਕਰਨ ਤੋਂ ਪਹਿਲਾਂ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਰਾਹੀਂ ਸਹਿਕਾਰਤਾ ਮੰਤਰੀ ਪਾਸੋਂ ਮਨਜੂਰੀ ਮੰਗੀ ਗਈ ਸੀ, ਜਿਸ ਨੂੰ ਉਨ੍ਹਾਂ ਨੇ ਜਨ ਹਿੱਤ ’ਚ ਤੁਰੰਤ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਸਨ।
ਡੀ ਆਰ ਅਨੁਸਾਰ ਇਸ ਤੋਂ ਇਲਾਵਾ ਬੰਗਾ ਦੇ ਪਠਲਾਵਾ ਅਤੇ ਨਾਲ ਲੱਗਦੇ 14 ਹੋਰ ਪਿੰਡਾਂ ’ਚ ਵੀ ਰਾਸ਼ਨ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਲਈ ਜਿੱਥੇ ਝਿੱਕਾ ਅਤੇ ਮਹਿਲ ਗਹਿਲਾਂ ਦੀਆਂ ਸਭਾਵਾਂ ਕਾਰਗਰ ਸਾਬਤ ਹੋਈਆਂ ਹਨ, ਉੱਥੇ ਇਨ੍ਹਾਂ ਨੂੰ ਚਲਾਉਣ ਤੋਂ ਪਹਿਲਾਂ ਸਹਿਕਾਰੀ ਮੰਡੀਕਰਨ ਸੁਸਾਇਟੀ ਬੰਗਾ ਰਾਹੀਂ ਇਨ੍ਹਾਂ ਪਿੰਡਾਂ ਨੂੰ ਸਪਲਾਈ ਯਕੀਨੀ ਬਣਾਈ ਹੋਈ ਹੈ। ਉਨ੍ਹਾਂ ਦੱਸਿਆ ਕਿ ਇਨਾਂ 15 ਪਿੰਡਾਂ ’ਚ ਡਿਪਟੀ ਕਮਿਸ਼ਨਰ ਦੇ ਹੁਕਮਾਂ ਮੁਤਾਬਕ ਸਪਲਾਈ ’ਚ ਕੋਈ ਢਿੱਲ ਨਹੀਂ ਅਤੇ ਇੱਕ ਵੱਖਰਾ ਨੋਡਲ ਅਫ਼ਸਰ ਇਨ੍ਹਾਂ ਪਿੰਡਾਂ ਦੇ ਸਰਪੰਚਾਂ ਨਾਲ ਰੋਜ਼ਾਨਾ ਸੰਪਰਕ ’ਚ ਰਹਿੰਦਾ ਹੈ।
ਉਨ੍ਹਾਂ ਦੱਸਿਆ ਕਿ ਨਵਾਂਸ਼ਹਿਰ ’ਚ ਹਿਆਲਾ, ਭਾਰਟਾ ਖੁਰਦ, ਬੇਗਮਪੁਰ, ਕੰਗ, ਜੱਬੋਵਾਲ ਐਟ ਮਹਾਲੋ, ਸਾਹਲੋ, ਬਰਨਾਲਾ ਕਲਾਂ, ਕਰਿਆਮ, ਸਲੋਹ, ਬੈਂਸ, ਉੜਾਪੜ, ਬਖਲੌਰ, ਚੱਕ ਦਾਨਾ, ਰਾਏਪੁਰ ਡੱਬਾ, ਕਮਾਮ, ਘੱਕੇਵਾਲ, ਸਨਾਵਾ, ਦੋਪਾਲਪੁਰ, ਜਲਵਾਹਾ, ਪੱਲੀ ਉੱਚੀ, ਜਾਡਲਾ, ਦੌਲਤਪੁਰ, ਮਜਾਰਾ ਕਲਾ, ਉਟਾਲ, ਲੰਗੜੋਆ, ਉਸਮਾਨਪੁਰ, ਫਾਂਬੜਾ, ਮਹਿਮੂਦਪੁਰ, ਮੰਗੂਵਾਲ, ਬੰਗਾ ’ਚ ਜੰਡਿਆਲਾ, ਕੰਗਰੌੜ, ਮਕਸੂਦਪੁਰ, ਬੀਸਲਾ, ਕਲੇਰਾਂ, ਮਾਹਿਲ ਗਹਿਲਾਂ, ਪੂਨੀਆਂ, ਬਾਹੜੋਵਾਲ, ਘੁੰਮਣ, ਜੱਸੋ ਮਜਾਰਾ, ਸਰਹਾਲ ਰਾਣੂਆਂ, ਜੰਡਿਆਲੀ, ਮੇਹਲੀ, ਜੀਂਦੋਵਾਲ, ਮੱਲੂ ਪੋਤਾ, ਹੱਪੋਵਾਲ, ਕੁਲਥਮ, ਹਕੀਮਪੁਰ, ਲਿੱਧੜ ਕਲਾਂ, ਮੁਕੰਦਪੁਰ, ਤਲਵੰਡੀ ਫੱਤੂ, ਰਟੈਂਡਾ, ਜਗਤਪੁਰ, ਲੰਗੇਰੀ, ਚੱਕ ਬਿਲਗਾ, ਕੱਟ, ਚੱਕ ਰਾਮੂੰ, ਰਹਿਪਾ, ਝਿੰਗੜਾਂ, ਲਧਾਣਾ ਉੱਚਾ, ਲਧਾਣਾ ਝਿੱਕਾ, ਭੂਤ, ਖਟਕੜ ਕਲਾਂ, ਤਲਵੰਡੀ ਫੱਤੂ ਤੇ ਖਮਾਚੋਂ, ਬਲਾਚੌਰ ’ਚ ਭਰਥਲਾ, ਉਲੱਦਣੀ, ਜੈਨਪੁਰ, ਜਾਡਲੀ, ਰੱਕੜਾਂ ਢਾਹਾਂ, ਮੁਤੋਂ, ਸਾਹਦੜਾ, ਮਾਜਰਾ ਜੱਟਾਂ, ਕਾਠਗੜ੍ਹ, ਸਾਹਿਬਾ, ਬੇਗਮਪੁਰ, ਊਧਨੋਵਾਲ, ਕੰਗਣਾ ਬੇਟ ਤੇ ਫਿਰਨੀ ਮਜਾਰਾ ਆਦਿ ਸਭਾਵਾਂ ਇਸ ਮੁਸ਼ਕਿਲ ਦੇ ਸਮੇਂ ’ਚ ਆਪੋ-ਆਪਣੇ ਸਰਵਿਸ ਏਰੀਆ ’ਚ ਰਾਸ਼ਨ ਦੀ ਡਿਲਿਵਰੀ ਕਰ ਰਹੀਆਂ ਹਨ।
ਫ਼ੋਟੋ ਕੈਪਸ਼ਨ: ਸ਼ਹੀਦ ਭਗਤ ਸਿੰਘ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਨੂੰ ਰਾਸ਼ਨ ਦੀ ਹੋਮ ਡਲਿਵਰੀ ਕਰ ਰਹੇ ਸਹਿਕਾਰੀ ਸਭਾਵਾਂ ਦੇ ਮੁਲਾਜ਼ਮ।