ਐਸਟ੍ਰਾਜੈਨੇਕਾ ਨੇ ਪੂਰੀ ਦੁਨੀਆ ਤੋਂ ਆਪਣੀ ਕੋਰੋਨਾ ਵੈਕਸੀਨ ਲਈ ਵਾਪਸ
ਚੰਡੀਗੜ੍ਹ, 8 ਮਈ (ਵਿਸ਼ਵ ਵਾਰਤਾ) : ਇਸ ਸਮੇਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਬ੍ਰਿਟਿਸ਼ ਫਾਰਮਾ ਕੰਪਨੀ AstraZeneca ਨੇ ਦੁਨੀਆ ਭਰ ਵਿੱਚ ਕੋਵਿਡ-19 ਵੈਕਸੀਨ ਦੀ ਖਰੀਦੋ-ਫਰੋਖਤ ਨੂੰ ਰੋਕਣ ਦਾ ਫੈਸਲਾ ਕੀਤਾ ਹੈ। AstraZeneca ਦਾ ਦਾਅਵਾ ਹੈ ਕਿ ਵੈਕਸੀਨ ਨੂੰ ਬੰਦ ਕਰਨ ਦਾ ਫੈਸਲਾ ਕਿਸੇ ਪ੍ਰਕਾਰ ਦੇ ਪ੍ਰਭਾਵਾਂ ਕਾਰਨ ਨਹੀਂ ਲਿਆ ਗਿਆ ਹੈ। ਕੰਪਨੀ ਨੇ ਕਿਹਾ ਕਿ ਵਪਾਰਕ ਕਾਰਨਾਂ ਕਰਕੇ ਟੀਕੇ ਨੂੰ ਬਾਜ਼ਾਰਾਂ ਵਿੱਚੋਂ ਹਟਾਇਆ ਜਾ ਰਿਹਾ ਹੈ। ਹੁਣ ਬਜ਼ਾਰ ਵਿੱਚ ਕਈ ਹੋਰ ਉੱਨਤ ਟੀਕੇ ਉਪਲਬਧ ਹਨ, ਜੋ ਵਾਇਰਸ ਦੇ ਵੱਖ-ਵੱਖ ਰੂਪਾਂ ਨਾਲ ਲੜ ਸਕਦੇ ਹਨ। ਅਜਿਹੇ ‘ਚ ਐਸਟਰਾਜੈਨੇਕਾ ਵੈਕਸੀਨ ਦਾ ਨਿਰਮਾਣ ਅਤੇ ਸਪਲਾਈ ਰੋਕ ਦਿੱਤੀ ਗਈ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, AstraZeneca ਨੇ ਇਸ ਸਾਲ 5 ਮਾਰਚ ਨੂੰ ਵੈਕਸੀਨ ਵਾਪਸ ਲੈਣ ਲਈ ਅਰਜ਼ੀ ਦਿੱਤੀ ਸੀ। ਇਹ ਮੰਗਲਵਾਰ 7 ਮਈ ਤੋਂ ਲਾਗੂ ਹੋ ਗਿਆ ਹੈ। ਵੈਕਸੀਨ ਹੁਣ ਯੂਰਪੀਅਨ ਯੂਨੀਅਨ ਵਿੱਚ ਨਹੀਂ ਵਰਤੀ ਜਾ ਸਕਦੀ ਹੈ।