ਏਸ਼ੀਅਨ ਗੇਮਜ਼ – ਭਾਰਤੀ ਪੁਰਸ਼ ਕਬੱਡੀ ਟੀਮ ਨੇ ਈਰਾਨ ਨੂੰ ਹਰਾ ਕੇ ਜਿੱਤਿਆ ਸੋਨਾ
ਹੁਣ ਤੱਕ ਭਾਰਤ ਨੇ 28 ਸੋਨੇ ਸਮੇਤ 105 ਤਗਮੇ ਜਿੱਤੇ
ਚੰਡੀਗੜ੍ਹ,7ਅਕਤੂਬਰ(ਵਿਸ਼ਵ ਵਾਰਤਾ)- ਏਸ਼ੀਅਨ ਖੇਡਾਂ ਦੇ ਪੁਰਸ਼ ਕਬੱਡੀ ਮੁਕਾਬਲੇ ਵਿੱਚ ਭਾਰਤ ਨੇ ਸੋਨ ਤਗ਼ਮਾ ਜਿੱਤ ਲਿਆ ਹੈ। ਭਾਰਤ ਨੇ ਫਾਈਨਲ ਮੈਚ ਵਿੱਚ ਈਰਾਨ ਨੂੰ 33-29 ਨਾਲ ਹਰਾਇਆ। ਹੁਣ ਤੱਕ ਭਾਰਤ ਨੇ 28 ਸੋਨੇ ਸਮੇਤ 105 ਤਗਮੇ ਜਿੱਤੇ ਹਨ।ਭਾਰਤ ਨੇ ਦਿਨ ਦੇ ਹੋਰ ਸੋਨ ਤਮਗੇ ਪੁਰਸ਼ ਕ੍ਰਿਕਟ, ਤੀਰਅੰਦਾਜ਼ੀ (2 ਸੋਨ), ਬੈਡਮਿੰਟਨ ਅਤੇ ਮਹਿਲਾ ਕਬੱਡੀ ਵਿੱਚ ਆਏ। ਭਾਰਤ ਨੇ ਪਹਿਲੀ ਵਾਰ ਏਸ਼ੀਅਨ ਖੇਡਾਂ ਵਿੱਚ 100 ਤਗ਼ਮਿਆਂ ਦਾ ਅੰਕੜਾ ਪਾਰ ਕੀਤਾ ਹੈ।