ਲੁਧਿਆਣਾਃ 21 ਸਤੰਬਰ( ਵਿਸ਼ਵ ਵਾਰਤਾ)-ਉੱਘੇ ਸਮਾਜਿਕ ਆਗੂ ਤੇ ਪਿੰਡ ਦਾਦ(ਲੁਧਿਆਣਾ) ਦੇ ਸਾਬਕਾ ਸਰਪੰਚ ਸਃ ਕਰਤਾਰ ਸਿੰਘ ਗਰੇਵਾਲ(ਦਾਦ) ਦਾ ਬੀਤੀ ਸ਼ਾਮ ਆਪਣੇ ਘਰ ਵਿੱਚ ਹੀ ਦਿਲ ਦੀ ਹਰਕਤ ਬੰਦ ਹੋਣ ਨਾਲ ਅਚਤਚੇਤ ਦੇਹਾਂਤ ਹੋ ਗਿਆ ਹੈ।
ਉਨ੍ਹਾਂ ਦੇ ਸਪੁੱਤਰ ਸਃ ਜਗਦੀਸ਼ਪਾਲ ਸਿੰਘ ਗਰੇਵਾਲ ਵਰਤਮਾਨ ਸਮੇਂ ਪਿੰਡ ਦੇ ਸਰਬਸੰਮਤੀ ਨਾਲ ਚੁਣੇ ਹੋਏ ਸਰਪੰਚ ਹਨ।
ਸਃ ਕਰਤਾਰ ਸਿੰਘ ਗਰੇਵਾਲ(ਦਾਦ) ਦਾ ਅੰਤਿਮ ਸੰਸਕਾਰ 22ਸਤੰਬਰ ਬਾਅਦ ਦੁਪਹਿਰ ਤਿੰਨ ਵਜੇ ਪਿੰਡ ਦਾਦ ਦੇ ਸ਼ਮਸ਼ਾਨ ਘਾਟ ਵਿੱਚ ਕੀਤਾ ਜਾਵੇਗਾ। ਇਹ ਜਾਣਕਾਰੀ ਉਨ੍ਹਾਂ ਦੇ ਪੋਤਰੇ ਸਃ ਇਕਬਾਲ ਸਿੰਘ ਗਰੇਵਾਲ ਸਕੱਤਰ ਕੁਲ ਹਿੰਦ ਯੂਥ ਕਾਂਗਰਸ ਨੇ ਦਿੱਤੀ ਹੈ।
ਪਰਿਵਾਰ ਨਾਲ ਦੁੱਖ ਪ੍ਰਗਟ ਕਰਦਿਆਂ ਪੰਜਾਬ ਦੇ ਸਾਬਕਾ ਮੰਤਰੀ ਤੇ ਪਰਿਵਾਰ ਦੇ ਨਜ਼ਦੀਕੀ ਰਿਸ਼ਤੇਦਾਰ ਹਰਮਹਿੰਦਰ ਸਿੰਘ ਜੱਸੀ, ਮਲਕੀਤ ਸਿੰਘ ਦਾਖਾ, ਨਜ਼ਦੀਕੀ ਰਿਸ਼ਤੇਦਾਰ ਤੇ ਸਾਬਕਾ ਮੈਂਬਰ ਪਾਰਲੀਮੈਂਟ ਸਃ ਅਮਰੀਕ ਸਿੰਘ ਆਲੀਵਾਲ, ਸਾਬਕਾ ਕੇਂਦਰੀ ਮੰਤਰੀ ਸਃ ਬਲਵੰਤ ਸਿੰਘ ਰਾਮੂਵਾਲੀਆ, ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ,ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ , ਭਰਤ ਇੰਦਰ ਸਿੰਘ ਚਾਹਲ ਅਤੇ ਬਿਕਰਮਜੀਤਇੰਦਰ ਚਾਹਲ ਅਤੇ ਹੋਰ ਸ਼ਖਸੀਅਤਾਂ ਨੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।
ਸਾਬਕਾ ਡੀ ਜੀ ਪੀ ਸ਼੍ਰੀ ਡੀ ਆਰ ਭੱਟੀ ਨੇ ਕਿਹਾ ਕਿ ਸਃ ਕਰਤਾਰ ਸਿੰਘ ਗਰੇਵਾਲ ਮੇਰੇ ਲਈ ਪਿਤਾ ਬਣ ਕੇ ਸਾਰੀ ਉਮਰ ਨਿਭੇ। ਆਪਣੇ ਪਿੱਛੇ ਉਹ ਚਾਰ ਪੁੱਤਰਾਂ ਦਾ ਵਿਸ਼ਾਲ ਪਰਿਵਾਰ ਛੱਡ ਗਏ ਹਨ।