Advertisement
ਉੱਘੇ ਬੱਸ ਟਰਾਂਸਪੋਟਰ ਗਿਆਨੀ ਮੋਹਨ ਸਿੰਘ ਝੁਨੀਰ ਦਾ ਦੇਹਾਂਤ
ਮਾਨਸਾ, 19 ਮਈ(ਵਿਸ਼ਵ ਵਾਰਤਾ)- ਮਾਲਵਾ ਖੇਤਰ ਦੇ ਉਘੇ ਬੱਸ ਟਰਾਂਸਪੋਟਰ ਗਿਆਨੀ ਮੋਹਨ ਸਿੰਘ ਝੁਨੀਰ ਦਾ ਦੇਹਾਂਤ ਹੋ ਗਿਆ, ਜਿਸ ਨਾਲ ਇਲਾਕੇ ਦੇ ਟਰਾਂਸਪੋਟਰਾਂ ਵਿੱਚ ਭਾਰੀ ਨਿਰਾਸ਼ਤਾ ਪਾਈ ਗਈ। ਉਹ 62 ਸਾਲ ਦੇ ਸਨ ਅਤੇ ਕੁੱਝ ਕੁ ਦਿਨ ਬਿਮਾਰ ਰਹਿਣ ਤੋਂ ਬਾਅਦ ਅੱਧੀ ਰਾਤ ਨੂੰ ਦਿਲ ਦਾ ਦੌਰਾ ਪੈਣ ਕਾਰਨ ਪਲੋਕ ਸੁਧਾਰ ਗਏ। ਉਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਰੱਜੀ ਰੂਹ ਇਨਸਾਨ ਸਨ। ਉਹ ਇਲਾਕੇ ਵਿੱਚ ਪੁੰਨ-ਦਾਨ ਲਈ ਮੋਹਰੀ ਲੋਕਾਂ ਵਿੱਚ ਮੰਨੇ ਜਾਂਦੇ ਸਨ। ਉਹ ਆਪਣੇ ਪਿੱਛੇ ਪੁੱਤਰ,ਧੀਆਂ,ਪੋਤੇ-ਪੋਤੀਆਂ,ਦੋਹਤੇ-ਦੋਹਤੀਆਂ,ਰਿਸ਼ਤੇਦਾਰਾਂ ਅਤੇ ਅੰਗਾਂ-ਸਾਕਾਂ ਸਮੇਤ ਦੋਸਤਾਂ ਦਾ ਵੱਡਾ ਬਾਗ-ਬਗੀਚਾ ਛੱਡ ਗਏ ਹਨ।
ਉਨ੍ਹਾਂ ਦੀ ਵਿਛੜੀ ਆਤਮਾ ਨੂੰ ਸ਼ਾਂਤੀ ਲਈ ਅੰਤਿਮ ਅਰਦਾਸ 28 ਮਈ ਨੂੰ ਝੁਨੀਰ ਵਿਖੇ ਡੇਰਾ ਬਾਬਾ ਧਿਆਨ ਦਾਸ ਵਿਖੇ ਹੋਵੇਗੀ।
Advertisement