ਈਰਾਕ ‘ਚ ਮਾਰੇ ਗਏ ਨੌਜਵਾਨਾਂ ਵਿਚ 27 ਪੰਜਾਬ ਦੇ : ਸੁਸ਼ਮਾ ਸਵਰਾਜ

152
Advertisement


ਨਵੀਂ ਦਿੱਲੀ, 20 ਮਾਰਚ – ਈਰਾਕ ਵਿਚ ਮਾਰੇ ਗਏ 39 ਭਾਰਤੀਆਂ ਬਾਰੇ ਕੇਂਦਰੀ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕਾਂ ਵਿਚ 27 ਨੌਜਵਾਨ ਪੰਜਾਬ ਨਾਲ ਸਬੰਧਤ ਹਨ| ਉਨ੍ਹਾਂ ਕਿਹਾ ਕਿ 4 ਨੌਜਵਾਨ ਹਿਮਾਚਲ ਪ੍ਰਦੇਸ਼, 6 ਬਿਹਾਰ ਅਤੇ 2 ਪੱਛਮੀ ਬੰਗਾਲ ਨਾਲ ਸਬੰਧਤ ਹਨ| ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਬਿਹਾਰ ਦੇ ਰਾਜੂ ਯਾਦਵ ਦੀ ਫਿਲਹਾਲ ਪਹਿਚਾਣ ਨਹੀਂ ਹੋਈ|
ਉਨ੍ਹਾਂ ਕਿਹਾ ਕਿ 39 ਭਾਰਤੀਆਂ ਦੀ ਮੌਤ ਕਿਸ ਤਰ੍ਹਾਂ ਹੋਈ ਇਸ ਸਬੰਧੀ ਵੀ ਫਿਲਹਾਲ ਕੋਈ ਠੋਸ ਜਾਣਕਾਰੀ ਨਹੀਂ ਹੈ| ਉਨ੍ਹਾਂ ਕਿਹਾ ਕਿ ਭਾਰਤੀਆਂ ਦੀਆਂ ਲਾਸ਼ਾਂ ਨੂੰ ਭਾਰਤ ਲਿਆਂਦਾ ਜਾ ਰਿਹਾ ਹੈ, ਜਿਸ ਵਿਚ ਕੁਝ ਦਿਨਾਂ ਦਾ ਸਮਾਂ ਲੱਗ ਸਕਦਾ ਹੈ|

Advertisement

LEAVE A REPLY

Please enter your comment!
Please enter your name here