ਇੱਕ ਘੰਟੇ ਦੇ ਅੰਦਰ ਰਾਹੁਲ ਗਾਂਧੀ ਦੀ ਸੁਰੱਖਿਆ ‘ਚ 2 ਵਾਰ ਕੁਤਾਹੀ,ਨੌਜਵਾਨ ਨੇ ਪਾਈ ਜ਼ਬਰਦਸਤੀ ਜੱਫੀ
ਚੰਡੀਗੜ੍ਹ 17 ਜਨਵਰੀ(ਵਿਸ਼ਵ ਵਾਰਤਾ)- ਪੰਜਾਬ ਵਿੱਚ ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਦੀ ਸੁਰੱਖਿਆ ਵਿੱਚ ਦੋ ਵਾਰ ਕੁਤਾਹੀ ਹੋਈ ਹੈ। ਹੁਸ਼ਿਆਰਪੁਰ ‘ਚ ਪਹਿਲਾਂ ਇਕ ਨੌਜਵਾਨ ਦੌੜਦਾ ਆਇਆ ਅਤੇ ਰਾਹੁਲ ਨੂੰ ਜ਼ਬਰਦਸਤੀ ਜੱਫੀ ਪਾ ਲਈ। ਇਸ ਤੋਂ ਬਾਅਦ ਇਕ ਹੋਰ ਸ਼ੱਕੀ ਵੀ ਰਾਹੁਲ ਦੇ ਕਾਫੀ ਕਰੀਬ ਪਹੁੰਚ ਗਿਆ ਸੀ।
ਜਦੋਂ ਨੌਜਵਾਨ ਨੇ ਰਾਹੁਲ ਨੂੰ ਜੱਫੀ ਪਾਈ ਤਾਂ ਰਾਹੁਲ ਗਾਂਧੀ ਨੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਮਦਦ ਨਾਲ ਉਸ ਨੂੰ ਧੱਕਾ ਦੇ ਦਿੱਤਾ। ਇਸ ਤੋਂ ਬਾਅਦ ਬੱਸੀ ਪਿੰਡ ‘ਚ ਟੀ-ਬ੍ਰੇਕ ‘ਤੇ ਜਾਂਦੇ ਸਮੇਂ ਇਕ ਨੌਜਵਾਨ ਰਾਹੁਲ ਦੇ ਤਿੰਨ-ਪੱਧਰੀ ਸੁਰੱਖਿਆ ਘੇਰੇ ‘ਚ ਆ ਗਿਆ। ਉਹ ਰਾਹੁਲ ਗਾਂਧੀ ਦੇ ਬਹੁਤ ਨੇੜੇ ਆਇਆ, ਪਰ ਸੁਰੱਖਿਆ ਕਰਮੀਆਂ ਨੇ ਉਸ ਨੂੰ ਫੜ ਲਿਆ, ਧੱਕਾ ਦੇ ਕੇ ਇਕ ਪਾਸੇ ਕਰ ਦਿੱਤਾ। ਇਹ ਦੋਵੇਂ ਘਟਨਾਵਾਂ ਇੱਕ ਘੰਟੇ ਦੇ ਅੰਦਰ ਅੰਦਰ ਵਾਪਰੀਆਂ ।