ਇੰਡੀਅਨ ਪ੍ਰੀਮੀਅਰ ਲੀਗ 2024 -ਅੱਜ ਮੁੰਬਈ ਇੰਡੀਅਨਜ਼ ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਹੋਣਗੇ ਆਹਮੋ-ਸਾਹਮਣੇ
ਚੰਡੀਗੜ੍ਹ, 11ਅਪ੍ਰੈਲ(ਵਿਸ਼ਵ ਵਾਰਤਾ)- ਇੰਡੀਅਨ ਪ੍ਰੀਮੀਅਰ ਲੀਗ 2024 ਸੀਜ਼ਨ 17 ਦੇ 25ਵੇਂ ਮੈਚ ਵਿੱਚ ਅੱਜ ਮੁੰਬਈ ਇੰਡੀਅਨਜ਼ ਦਾ ਸਾਹਮਣਾ ਰਾਇਲ ਚੈਲੰਜਰਜ਼ ਬੈਂਗਲੁਰੂ ਨਾਲ ਹੋਵੇਗਾ। ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਇਸ ਮੈਚ ਦਾ ਟਾਸ ਸ਼ਾਮ 7 ਵਜੇ ਹੋਵੇਗਾ। ਇਹ ਮੁੰਬਈ ਦਾ ਪੰਜਵਾਂ ਅਤੇ ਬੈਂਗਲੁਰੂ ਦਾ ਛੇਵਾਂ ਮੈਚ ਹੋਵੇਗਾ। ਮੁੰਬਈ ਨੇ ਹੁਣ ਤੱਕ 4 ਵਿੱਚੋਂ 3 ਹਾਰਾਂ ਅਤੇ ਸਿਰਫ਼ ਇੱਕ ਜਿੱਤ ਦਰਜ ਕੀਤੀ ਹੈ। ਆਰਸੀਬੀ ਨੇ ਪਿਛਲੇ 5 ਮੈਚਾਂ ‘ਚੋਂ ਸਿਰਫ 1 ਜਿੱਤਿਆ ਅਤੇ ਬਾਕੀ 4 ਮੈਚ ਹਾਰੇ ਹਨ।