ਅੱਜ ਮੁੱਖ ਮੰਤਰੀ ਭਗਵੰਤ ਮਾਨ 461 ਨੌਜਵਾਨਾਂ ਨੂੰ ਦੇਣਗੇ ਨਿਯੁਕਤੀ ਪੱਤਰ
ਚੰਡੀਗੜ੍ਹ,17 ਜਨਵਰੀ(ਵਿਸ਼ਵ ਵਾਰਤਾ) ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਮਿਸ਼ਨ ਰੋਜ਼ਗਾਰ ਜਾਰੀ ਹੈ। ਜਿਸਦੇ ਤਹਿਤ ਅੱਜ ਮੁੱਖ ਮੰਤਰੀ ਭਗਵੰਤ ਮਾਨ 461 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡਣਗੇ। ਇਹਨਾਂ ਵਿੱਚ 450 ਨਵ-ਨਿਯੁਕਤ ਹੈਡ ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ, ਜਦਿਕ ਬਾਕੀ ਉਮੀਦਵਾਰਾਂ ਵਿੱਚ ਵਾਟਰ ਸਪਲਾਈ ਤੇ ਸੈਨੀਟੇਸ਼ਨ, ਖੇਤੀਬਾੜੀ ਤੇ ਖੇਡ ਵਿਭਾਗ ਦੇ ਨੌਜਵਾਨ ਸ਼ਾਮਲ ਹਨ ਜਿਹਨਾਂ ਨੂੰ ਮੁੱਖ ਮੰਤਰੀ ਮਾਨ ਨਿਯੁਕਤੀ ਪੱਤਰ ਦੇਣਗੇ, ਇਹ ਨਿਯੁਕਤੀ ਪੱਤਰ ਵੰਡ ਸਮਾਰੋਹ ਚੰਡੀਗੜ੍ਹ ਦੇ ਮਿਊੁਂਸਪਲ ਭਵਨ ਵਿਖੇ ਹੋਵੇਗਾ।