ਅੰਮ੍ਰਿਤਾ ਵੜਿੰਗ ਦਾ ਵਿਰੋਧ, ਸਿੱਖ ਜਥੇਬੰਦੀਆਂ ਨੇ ਬੀਜੇਪੀ ਲੀਡਰ ਅਮਰਪਾਲ ਸਿੰਘ ਬੋਨੀ ਅਜਨਾਲਾ ਦਾ ਫੂਕਿਆ ਪੁਤਲਾ
ਚੰਡੀਗੜ੍ਹ, 3ਮਈ(ਵਿਸ਼ਵ ਵਾਰਤਾ)- ਅੰਮ੍ਰਿਤਸਰ ਦੇ ਗੋਲਡਨ ਗੇਟ ਤੇ ਸਿੱਖ ਜਥੇਬੰਦੀਆਂ ਵੱਲੋਂ ਬੀਜੇਪੀ ਲੀਡਰ ਅਮਰਪਾਲ ਸਿੰਘ ਬੋਨੀ ਅਜਨਾਲਾ ਦਾ ਪੁਤਲਾ ਫੂਕਿਆ ਗਿਆ। ਬੋਨੀ ਅਜਨਾਲਾ ਵੱਲੋਂ ਬੀਤੇ ਦਿਨੀ ਯੇਸੂ ਮਸੀਹ ਨੂੰ ਲੈ ਕੇ ਸਭ ਤੋਂ ਵੱਡਾ ਧਰਮ ਕਿਹਾ ਸੀ ਅਤੇ ਸਭ ਤੋਂ ਛੋਟਾ ਧਰਮ ਉਸ ਦਾ ਬੱਚਾ ਸਿੱਖ ਧਰਮ ਕਿਹਾ ਸੀ। ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਅੱਜ ਅੰਮ੍ਰਿਤਸਰ ਦੇ ਗੋਲਡਨ ਗੇਟ ਤੇ ਬੋਨੀ ਅਜਨਾਲਾ ਦਾ ਪੁਤਲਾ ਫੂਕ ਕੇ ਰੋਸ ਮੁਜ਼ਾਰਾ ਕੀਤਾ ਗਿਆ। ਨਿਹੰਗ ਜਥੇਬੰਦੀਆਂ ਨੇ ਕਿਹਾ ਕਿ ਬੋਨੀ ਅਜਨਾਲਾ ਵੱਲੋਂ ਇਹ ਬਿਆਨ ਸਿਰਫ ਤੇ ਸਿਰਫ ਇਸਾਈ ਭਾਈਚਾਰੇ ਦੀਆਂ ਵੋਟਾਂ ਲੈਣ ਖਾਤਰ ਦਿੱਤਾ ਗਿਆ ਹੈ।
ਸਤਿਕਾਰ ਕਮੇਟੀ ਦੇ ਆਗੂ ਬਲਬੀਰ ਸਿੰਘ ਮੁੱਛਲ ਨੇ ਕਿਹਾ ਕਿ ਪਹਿਲਾਂ ਰਾਜਾ ਵੜਿੰਗ ਦੀ ਘਰਵਾਲੀ ਨੇ ਲੋਕਾਂ ਨੂੰ ਖੁਸ਼ ਕਰਨ ਦੇ ਲਈ ਪੰਜੇ ਦਾ ਅਪਮਾਨ ਕੀਤਾ ਹੈ। ਕਾਂਗਰਸੀਆ ਦਾ ਪੰਜਾ ਉਸ ਵਾਹਿਗੁਰੂ ਦੇ ਪੰਜੇ ਨਾਲ ਮਿਲਾਇਆ ,ਜੋ ਬਹੁਤ ਹੀ ਗਲਤ ਗੱਲ ਹੈ।
ਬਲਬੀਰ ਸਿੰਘ ਨੇ ਕਿਹਾ ਕਿ ਜੇਕਰ ਰਾਜਾ ਵੜਿੰਗ ਦੀ ਪਤਨੀ ਤੇ ਮਾਮਲਾ ਦਰਜ ਹੁੰਦਾ ਤੇ ਅੱਜ ਬੋਨੀ ਅਜਨਾਲਾ ਨੂੰ ਇਹ ਹਰਕਤ ਕਰਨ ਦੀ ਲੋੜ ਨਹੀਂ ਪੈਣੀ ਸੀ.ਬਲਬੀਰ ਸਿੰਘ ਨੇ ਕਿਹਾ ਇਹ ਪਹਿਲਾਂ ਅਕਾਲੀ ਦਲ ਵਿੱਚ ਰਿਹਾ ਹੁਣ ਭਾਜਪਾ ਵਿੱਚ ਸ਼ਾਮਿਲ ਹੋ ਕੇ ਉਹਨਾਂ ਨੂੰ ਖੁਸ਼ ਕਰਨ ਵਾਸਤੇ ਕ੍ਰਿਸਚਨ ਧਰਮ ਨੂੰ ਉੱਤੇ ਕਰਕੇ ਸਿੱਖ ਧਰਮ ਦਾ ਅਪਮਾਨ ਕਰ ਰਿਹਾ ਹੈ।