<span style="color: #ff0000;"><strong>ਅੰਡੇਮਾਨ ’ਚ ਆਇਆ ਭੂਚਾਲ</strong></span> <strong>ਚੰਡੀਗੜ੍ਹ,13ਮਾਰਚ(ਵਿਸ਼ਵ ਵਾਰਤਾ)- ਅੰਡੇਮਾਨ ਟਾਪੂ 'ਤੇ ਮੰਗਲਵਾਰ ਰਾਤ 11.32 ਵਜੇ 4.2 ਤੀਬਰਤਾ ਦਾ ਭੂਚਾਲ ਆਇਆ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਇਸ ਦਾ ਕੇਂਦਰ ਜ਼ਮੀਨ ਤੋਂ 67 ਕਿਲੋਮੀਟਰ ਹੇਠਾਂ ਪਾਇਆ ਗਿਆ। ਭੂਚਾਲ 'ਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।</strong>