ਅਸੀਂ ਮਲੂਕਾ ਸਾਹਿਬ ਦੇ ਨਾਲ ਹਾਂ, ਆਓ ਜੰਗ ਦੇ ਮੈਦਾਨ ਵਿੱਚ : ਹਰਸਿਮਰਤ ਕੌਰ ਬਾਦਲ
ਬਠਿੰਡਾ, 14 ਅਪ੍ਰੈਲ : ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਡਾਕਟਰ ਭੀਮ ਰਾਓ ਅੰਬੇਦਕਰ ਦੀ ਮੂਰਤੀ ਨੂੰ ਬਠਿੰਡਾ ਪੁੱਜ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ. ਇਸਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਦੇਸ਼ ਦੇ ਹਰ ਇੱਕ ਵਿਅਕਤੀ ਨੂੰ ਉਹਨਾਂ ਵੱਲੋਂ ਦੱਸੇ ਗਏ ਰਾਹ ਤੇ ਚਲਣਾ ਚਾਹੀਦਾ ਹੈ। ਨਾਲ ਹੀ ਉਹਨਾਂ ਨੇ ਕਿਹਾ ਕਿ ਬੇਸ਼ਕ ਮਲੂਕਾ ਸਾਹਿਬ ਦੇ ਲੜਕੇ ਅਤੇ ਨੂਹ ਨੇ ਬੀਜੇਪੀ ਜੁਆਇਨ ਕਰ ਲਈ ਹੈ ਪ੍ਰੰਤੂ ਅੱਜ ਵੀ ਵੱਡੇ ਮਲੂਕਾ ਸਾਹਿਬ ਸਾਡੇ ਪਰਿਵਾਰ ਦੇ ਮੈਂਬਰ ਹਨ.ਜੇਕਰ ਛੋਟੇ ਬੱਚੇ ਜਿਨਾਂ ਦੇ ਲਈ ਮਾਪੇ ਬਹੁਤ ਕੁਝ ਕਰਦੇ ਹਨ ਅਤੇ ਉਹਨਾਂ ਦੀ ਗੱਲ ਨਹੀਂ ਮੰਨੀ ਜਾਂਦੀ ਤਾਂ ਬਹੁਤ ਦੁੱਖ ਦੀ ਗੱਲ ਹੈ ਅਸੀਂ ਮਲੂਕਾ ਸਾਹਿਬ ਦੇ ਨਾਲ ਹਾਂ ਅਤੇ ਉਹਨਾਂ ਨੂੰ ਵਿਸ਼ਵਾਸ ਦਵਾਉਂਦੇ ਹਾਂ ਕਿ ਤੁਸੀਂ ਬਹੁਤ ਵੱਡੀਆਂ ਵੱਡੀਆਂ ਲੜਾਈਆਂ ਲੜੀਆਂ ਹਨ ਹੁਣ ਖੜੇ ਹੋ ਤੇ ਜੰਗ ਦੇ ਮੈਦਾਨ ਵਿੱਚ ਆਓ। ਹਰ ਇੱਕ ਵਿਅਕਤੀ ਦਾ ਅਧਿਕਾਰ ਹੈ ਕਿਤੇ ਵੀ ਜਾ ਸਕਦਾ ਪਰੰਤੂ ਬੀਜੇਪੀ ਨੇ ਪਰ ਜੋ ਕਿਸਾਨਾਂ ਨਾਲ ਕੀਤਾ ਉਹ ਸਾਰੀ ਉਮਰ ਯਾਦ ਰਹੇਗਾ, ਨਾਲ ਸਾਡੇ ਕਿਸਾਨ ਮਾਰੇ ਗਏ ਅਤੇ ਕਾਨੂਨ ਵਾਪਸ ਵੀ ਲੈ ਲਏ ਗਏ ਹਨ ਪਰ ਲੋਕੀ ਮੂੰਹ ਤੋੜ ਜਵਾਬ ਦੇਣਗੇ।