ਅਰਵਿੰਦ ਕੇਜਰੀਵਾਲ ਜਲਦ ਆ ਰਹੇ ਨੇ ਪੰਜਾਬ
ਲੋਕ ਸਭਾ ਉਮੀਦਵਾਰਾਂ ਲਈ ਕਰਨਗੇ ਚੋਣ ਪ੍ਰਚਾਰ
ਦਿੱਲੀ, 12ਮਈ(ਵਿਸ਼ਵ ਵਾਰਤਾ)- : ਲੋਕਸਭਾ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰਨ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਆ ਰਹੇ ਹਨ। ਐਤਵਾਰ ਨੂੰ 10 ਗਰੰਟੀ ਦੇਣ ਦੀ ਗੱਲ ਕਰਨ ਤੋਂ ਬਾਅਦ ਮੀਡੀਆ ਦੇ ਸੁਆਲਾਂ ਦਾ ਜਵਾਬ ਦਿੰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਉਹ ਪੰਜਾਬ 16 ਮਈ ਨੂੰ ਸ਼ਾਮ ਦੇ ਵੇਲੇ ਆਉਣਗੇ। ਇਸ ਦੌਰਾਨ ਪੰਜਾਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਨਾਲ ਸੀ।