ਅਰਵਿੰਦ ਕੇਜਰੀਵਾਲ ਨੂੰ ਅੱਜ ਅਦਾਲਤ ‘ਚ ਕੀਤਾ ਜਾਵੇਗਾ ਪੇਸ਼
ਬੀਤੀ ਰਾਤ ਸ਼ਰਾਬ ਨੀਤੀ ਮਾਮਲੇ ‘ਚ ED ਨੇ ਕੀਤਾ ਹੈ ਗ੍ਰਿਫਤਾਰ
ਚੰਡੀਗੜ੍ਹ, 22ਮਾਰਚ(ਵਿਸ਼ਵ ਵਾਰਤਾ) ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈਡੀ ਨੇ ਸ਼ਰਾਬ ਨੀਤੀ ਮਾਮਲੇ ਵਿੱਚ 21 ਮਾਰਚ ਦੀ ਰਾਤ ਨੂੰ ਸੀਐਮ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਸੀ। ਈਡੀ ਦੀ ਟੀਮ ਉਹਨਾਂ ਨੂੰ 10ਵੀਂ ਵਾਰ ਸੰਮਨ ਦੇਣ ਆਈ ਸੀ। ਗ੍ਰਿਫਤਾਰੀ ਤੋਂ ਬਾਅਦ ਕੇਜਰੀਵਾਲ ਨੂੰ ਈਡੀ ਦਫਤਰ ਲਿਜਾਇਆ ਗਿਆ। ਆਰਐਮਐਲ ਹਸਪਤਾਲ ਤੋਂ ਪਹੁੰਚੀ ਡਾਕਟਰਾਂ ਦੀ ਟੀਮ ਨੇ ਕੇਜਰੀਵਾਲ ਦਾ ਮੈਡੀਕਲ ਕੀਤਾ। ਕੇਜਰੀਵਾਲ ਨੇ ਈਡੀ ਦੇ ਲਾਕਅੱਪ ‘ਚ ਰਾਤ ਕੱਟੀ। ਦੱਸ ਦਈਏ ਕਿ ਈਡੀ ਦੀ ਟੀਮ ਵੀਰਵਾਰ (21 ਮਾਰਚ) ਨੂੰ 10ਵੇਂ ਸੰਮਨ ਅਤੇ ਸਰਚ ਵਾਰੰਟ ਲੈ ਕੇ ਸ਼ਾਮ 7 ਵਜੇ ਕੇਜਰੀਵਾਲ ਦੇ ਘਰ ਪਹੁੰਚੀ ਸੀ। ਜਾਂਚ ਏਜੰਸੀ ਨੇ ਕੇਜਰੀਵਾਲ ਤੋਂ ਦੋ ਘੰਟੇ ਪੁੱਛਗਿੱਛ ਕਰਨ ਤੋਂ ਬਾਅਦ ਰਾਤ 9 ਵਜੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਅੱਜ ਕੇਜਰੀਵਾਲ ਨੂੰ ਹਾਈਕੋਰਟ ‘ਚ ਪੇਸ਼ ਕੀਤਾ ਜਾਵੇਗਾ। ਪੇਸ਼ੀ ਤੋਂ ਪਹਿਲਾਂ ਹੀ ਦਿੱਲੀ ਦੇ ਮੁੱਖ ਮੰਤਰੀ ਦਾ ਮੈਡੀਕਲ ਕਰਵਾਇਆ ਜਾ ਸਕਦਾ ਹੈ। ਈਡੀ ਕੇਜਰੀਵਾਲ ਦਾ ਰਿਮਾਂਡ ਹਾਸਲ ਕਰਨ ਲਈ ਯਤਨ ਕਰੇਗੀ।
ED ਵੱਲੋਂ ਵੱਡੀ ਕਾਰਵਾਈ – ਦਿੱਲੀ ਸ਼ਰਾਬ ਨੀਤੀ ਮਾਮਲੇ ’ਚ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫਤਾਰ