ਗਰਭਵਤੀ ਔਰਤਾਂ ਅਤੇ ਨਿੱਕੇ ਬੱਚਿਆਂ ਵਾਲੀਆਂ ਮਾਵਾਂ ਨੂੰ ਟੀਕਾਕਰਣ ਦੇ ਨਾਲ-ਨਾਲ ਕੋੋਰਨਾ ਤੋਂ ਬਚਾਅ ਲਈ ਕੀਤਾ ਗਿਆ ਜਾਗਰੂਕ
ਨਵਾਂਸ਼ਹਿਰ, 8 ਜੁਲਾਈ (ਵਿਸ਼ਵ ਵਾਰਤਾ)-
ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਦੇ ਅਰਬਨ ਸਬ ਸੈਂਟਰ ਅਤੇ ਅਰਬਨ ਪ੍ਰਾਇਮਰੀ ਹੈਲਥ ਸੈਂਟਰ ਵਿਖੇ ਅੱਜ ਮਮਤਾ ਦਿਵਸ ਮਨਾਇਆ ਗਿਆ, ਜਿੱਥੇ ਗਰਭਵਤੀ ਮਹਿਲਾਵਾਂ ਅਤੇ ਨਿੱਕੇ ਬੱਚਿਆਂ ਵਾਲੀਆਂ ਮਾਂਵਾਂ ਨੂੰ ਟੀਕਕਾਰਣ ਦੇ ਨਾਲ-ਨਾਲ ਕੋਰੋਨਾ ਤੋਂ ਰੋਕਥਾਮ ਲਈ ਵੀ ਜਾਗਰੂਕ ਕੀਤਾ ਗਿਆ।
ਸਿਵਲ ਸਰਜਨ ਡਾ. ਰਾਜਿੰਦਰ ਪ੍ਰਸ਼ਾਦ ਭਾਟੀਆ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ. ਦਵਿੰਦਰ ਢੰਡਾ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਵਿੰਦਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਮਨਾਏ ਗਏ ਮਮਤਾ ਦਿਵਸ ਦੌਰਾਨ ਜਾਣਕਾਰੀ ਦਿੰਦਿਆਂ ਡਾਕਟਰ ਇੰਦੂ ਕਟਾਰੀਆ ਨੇ ਦੱਸਿਆ ਕਿ ਅੱਜ ਮਮਤਾ ਦਿਵਸ ਦੇ ਮੌਕੇ ’ਤੇ ਮਨਪ੍ਰੀਤ ਕੌਰ, ਮਨਜੀਤ ਕੌਰ, ਸੋਨੀਆ, ਜੋਤੀ, ਬਲਜੀਤ ਕੌਰ, ਰਿੰਪੀ ਸਹੋਤਾ, ਏ ਐਨ ਐਮਜ਼ ਵਲੋ ਗਰਭਵਤੀ ਔਰਤਾਂ ਅਤੇ ਬੱਚਿਆਂ ਦਾ ਟੀਕਾਕਰਣ ਕੀਤਾ ਗਿਆ। ਡਾ. ਇੰਦੂ ਕਟਾਰੀਆ ਨੇ ਦੱਸਿਆ ਕਿ ਅੱਜ ਆਈਆਂ ਹੋਈਆਂ ਮਾਵਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਵਿਸ਼ਵ ਆਬਾਦੀ ਦਿਵਸ ਜੋ ਆਉਣ ਵਾਲੇ ਦਿਨਾਂ ਵਿੱਚ ਮਨਾਇਆ ਜਾਵੇਗਾ, ਉਸ ਤਹਿਤ ਚਲ ਰਹੇ ਪੰਦਰਵਾੜੇ ਤਹਿਤ ਆਏ ਹੋਏ ਯੋਗ ਜੋੜਿਆ ਨੂੰ ਸਿਹਤ ਵਿਭਾਗ ਵਲੋਂ ਪ੍ਰਦਾਨ ਕੀਤੇ ਜਾਣ ਵਾਲੇ ਕੱਚੇ ਅਤੇ ਪੱਕੇ ਪਰਿਵਾਰ ਨਿਯੋਜਨ ਦੇ ਤਰੀਕਿਆਂ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਟੀਕਾਕਰਣ ਤੇ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਆਪਣੇ ਬੱਚਿਆਂ ਨੂੰ ਪਹਿਲੇ 6 ਮਹੀਨੇ ਸਿਰਫ ਮਾਂ ਦਾ ਦੁੱਧ ਦੇਣ, ਇਸ ਨਾਲ ਜਿੱਥੇ ਬੱਚਾ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ ਉਥੇ ਮਾਂ ਨੂੰ ਵੀ ਛਾਤੀ ਦਾ ਕੈਂਸਰ ਨਹੀਂ ਹੁੰਦਾ। ਇਸ ਦੇ ਨਾਲ ਹੀ ਉਨ੍ਹਾਂ ਨੇ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਤਹਿਤ ਭਰੂਣ ਹੱਤਿਆਂ ਰੋਕਣ ਲਈ 104 ਨੰਬਰ ਤੇ ਜਾਣਕਾਰੀ ਦੇਣ ਸਬੰਧੀ ਵੀ ਪ੍ਰੇਰਿਆ ਗਿਆ। ਸਰਬੱਤ ਸਿਹਤ ਬੀਮਾ ਯੋਜਨਾ ਅਤੇ ਸੰਸਥਾਗਤ ਜਣੇਪਾ ਕਰਵਾਉਣ ਲਈ ਸਿਹਤ ਸਿੱਖਿਆ ਦਿੱਤੀ ਗਈ। ਇਸ ਦੇ ਨਾਲ ਹੀ ਗਰਭਵਤੀ ਮਾਵਾਂ ਨੂੰ ਪੌਸ਼ਟਿਕ ਖੁਰਾਕ ਲੈਣ ਦੇ ਨਾਲ-ਨਾਲ ਆਪਣੀ ਡਾਕਟਰੀ ਜਾਂਚ ਵੀ ਕਰਵਾਉਂਦੇ ਰਹਿਣ ਲਈ ਕਿਹਾ ਗਿਆ ਚਾਹੀਦਾ ਹੈ।
ਬੀ ਈ ਈ ਤਰਸੇਮ ਲਾਲ ਨੇ ਦੱਸਿਆ ਕਿ ਜਿੱਥੇ ਸਾਨੂੰ ਕੋਵਿਡ-19 ਤਹਿਤ ਮੂੰਹ ਢੱਕ ਕੇ ਰੱਖਣ, ਹੱਥ ਵਾਰ-ਵਾਰ ਧੋਣ, ਸੋਸ਼ਲ ਡਿਸਟੈਂਸ ਰੱਖਣ ਲਈ ਜਾਗਰੂਕ ਕੀਤਾ ਗਿਆ ਉੱਥੇ ਨਾਲ ਹੀ ਡੇਂਗੂ ਤੋਂ ਬਚਾਅ ਲਈ ਆਪਣੀਆਂ ਫਰਿੱਜਾਂ ਦੀਆਂ ਟਰੇਆਂ, ਪੁਰਾਣੇ ਟਾਇਰਾਂ, ਗਮਲਿਆਂ, ਟੁੱਟੇ-ਫੁੱਟੇ ਬਰਤਨਾਂ ਆਦਿ ਵਿੱਚੋਂ ਪਾਣੀ ਸਾਪਲ ਕਰਕੇ ਹਫ਼ਤੇ ਵਿਚ ਇੱਕ ਵਾਰ ਜ਼ਰੂਰ ਸੁਕਾਉਣਾ ਚਾਹੀਦਾ ਹੈ।