ਅਯੁੱਧਿਆ ‘ਚ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਅੱਜ
ਪ੍ਰਧਾਨ ਮੰਤਰੀ ਮੋਦੀ ਸਮੇਤ 8000 ਮਹਿਮਾਨਾਂ ਦੇ ਸਮਾਰੋਹ ‘ਚ ਸ਼ਾਮਲ ਹੋਣ ਦੀ ਸੰਭਾਵਨਾ
ਚੰਡੀਗੜ੍ਹ,22 ਜਨਵਰੀ (ਵਿਸ਼ਵ ਵਾਰਤਾ) :ਅਯੁੱਧਿਆ ਅੱਜ ਨਵੇਂ ਸ਼ਾਨਦਾਰ ਮੰਦਰ ਵਿੱਚ ਭਗਵਾਨ ਰਾਮ ਦਾ ਸਵਾਗਤ ਕਰਨ ਲਈ ਤਿਆਰ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਵਾਲੇ ਸੀਸੀਟੀਵੀ ਕੈਮਰਿਆਂ ਨਾਲ ਅਯੁੱਧਿਆ ਨੂੰ ‘ਪ੍ਰਾਣ ਪ੍ਰਤਿਸ਼ਠਾ’ ਸਮਾਰੋਹ ਲਈ ਮਜ਼ਬੂਤ ਕੀਤਾ ਗਿਆ ਹੈ ਜਿਸ ਵਿੱਚ ਸੈਂਕੜੇ ਵੀ.ਆਈ.ਪੀਜ਼ ਸ਼ਾਮਲ ਹੋਣਗੇ। ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸਮੇਤ ਇਸ ਸਮਾਰੋਹ ਵਿੱਚ 8,000 ਮਹਿਮਾਨਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਦੱਸ ਦਈਏ ਕਿ ਦੇਸ਼ ‘ਚ ਹੀ ਨਹੀਂ ਸਗੋਂ ਵਿਦੇਸ਼ਾਂ ‘ਚ ਵੀ ਭਜਨ-ਕੀਰਤਨ ਅਤੇ ਪੂਜਾ-ਭੰਡਰੇ ਦਾ ਆਯੋਜਨ ਕੀਤਾ ਜਾ ਰਿਹਾ ਹੈ, ਕਿਉਂਕਿ ਅੱਜ ਅਯੁੱਧਿਆ ਦੇ ਨਵੇਂ ਮੰਦਰ ‘ਚ ਭਗਵਾਨ ਸ਼੍ਰੀ ਰਾਮ ਦਾ ਪਵਿੱਤਰ ਪ੍ਰਕਾਸ਼ ਹੋਵੇਗਾ। ਦੇਸ਼-ਵਿਦੇਸ਼ ਤੋਂ ਬਹੁਤ ਸਾਰੇ ਮਹਿਮਾਨ ਪਹੁੰਚੇ ਹੋਏ ਹਨ। ਇਨ੍ਹਾਂ ਵਿੱਚ ਸੰਘ ਮੁਖੀ ਮੋਹਨ ਭਾਗਵਤ, ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ, ਸਾਬਕਾ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ, ਮੁਕੇਸ਼-ਨੀਤਾ ਅੰਬਾਨੀ, ਗੌਤਮ ਅਡਾਨੀ, ਅਮਿਤਾਭ ਬੱਚਨ, ਰਜਨੀਕਾਂਤ ਸ਼ਾਮਲ ਹਨ। ਫੌਜ ਦੇ ਹੈਲੀਕਾਪਟਰ ਅਯੁੱਧਿਆ ‘ਚ ਫੁੱਲਾਂ ਦੀ ਵਰਖਾ ਕਰਨਗੇ।