ਅਮਿਤ ਸ਼ਾਹ ਗੁਜਰਾਤ ਦੇ ਦੋ ਦਿਨਾਂ ਦੌਰੇ ‘ਤੇ

26
Advertisement

ਅਮਿਤ ਸ਼ਾਹ ਗੁਜਰਾਤ ਦੇ ਦੋ ਦਿਨਾਂ ਦੌਰੇ ‘ਤੇ

ਨੈਸ਼ਨਲ ਅਕੈਡਮੀ ਆਫ ਕੋਸਟਲ ਪੁਲਿਸਿੰਗ ਕੈਂਪਸ ਦਾ ਰੱਖਣਗੇ ਨੀਂਹ ਪੱਥਰ

ਚੰਡੀਗੜ੍ਹ,20ਮਈ(ਵਿਸ਼ਵ ਵਾਰਤਾ)- ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਨੀਵਾਰ ਤੋਂ ਦੋ ਦਿਨਾਂ ਗੁਜਰਾਤ ਦੌਰੇ ‘ਤੇ ਹਨ। ਉਹ ਅੱਜ ਦਵਾਰਕਾ ਜ਼ਿਲ੍ਹੇ ਦੇ ਓਖਾ ਵਿਖੇ ਨੈਸ਼ਨਲ ਅਕੈਡਮੀ ਆਫ਼ ਕੋਸਟਲ ਪੁਲਿਸਿੰਗ (ਐਨ.ਏ.ਸੀ.ਪੀ.) ਦੇ ਸਥਾਈ ਕੈਂਪਸ ਦਾ ਨੀਂਹ ਪੱਥਰ ਰੱਖਣਗੇ। ਇਸ ਦੇ ਨਾਲ ਹੀ ਸ਼ਾਹ ਕੱਛ ਜ਼ਿਲੇ ਦੇ ਜਾਖਾਊ ਤੱਟ ‘ਤੇ ਬਣੀਆਂ ਬੀਐਸਐਫ ਦੀਆਂ ਪੰਜ ਚੌਕੀਆਂ ਦਾ ਉਦਘਾਟਨ ਵੀ ਕਰਨਗੇ। ਦੱਸ ਦਈਏ ਕਿ ਅਮਿਤ ਸ਼ਾਹ ਦੋ ਦਿਨਾਂ ਦੌਰੇ ‘ਤੇ ਦਵਾਰਕਾ, ਅਹਿਮਦਾਬਾਦ ਅਤੇ ਗਾਂਧੀਨਗਰ ਜਾਣਗੇ। ਸ਼ਾਹ ਦੇਵਭੂਮੀ ਦਵਾਰਕਾ ਵੀ ਜਾਣਗੇ ਅਤੇ ਉੱਥੇ ਦਵਾਰਕਾਧੀਸ਼ ਦੇ ਦਰਸ਼ਨ ਕਰਨਗੇ। ਐਤਵਾਰ ਨੂੰ ਉਹ ਅਹਿਮਦਾਬਾਦ ਵਿੱਚ ਮੋਦੀ ਭਾਈਚਾਰੇ ਦੇ ਇੱਕ ਰਾਸ਼ਟਰੀ ਸੰਮੇਲਨ ਦਾ ਉਦਘਾਟਨ ਕਰਨਗੇ। ਇਸ ਤੋਂ ਇਲਾਵਾ ਸ਼ਾਹ ਗਾਂਧੀਨਗਰ ਨਗਰ ਨਿਗਮ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਉਹ ਗਾਂਧੀਨਗਰ ਉੱਤਰੀ ਵਿਧਾਨ ਸਭਾ ਸੀਟ ‘ਤੇ ਆਯੋਜਿਤ ਕ੍ਰਿਕਟ ਮੁਕਾਬਲੇ ਦੇ ਪ੍ਰੋਗਰਾਮ ‘ਚ ਵੀ ਹਿੱਸਾ ਲੈਣਗੇ। 

Advertisement