ਅਗਾਮੀ 2 ਮਹੀਨਿਆਂ ਦੌਰਾਨ ਸੜਕਾਂ ’ਤੇ ਦੌੜਨਗੀਆਂ 850 ਨਵੀਆਂ ਸਰਕਾਰੀ ਬੱਸਾਂ-ਐਮ.ਡੀ. ਭੁਪਿੰਦਰਪਾਲ ਸਿੰਘ
ਕਪੂਰਥਲਾ ਬੱਸ ਸਟੈਂਡ ਦਾ ਦੌਰਾ-ਸਫਾਈ ਅਭਿਆਨ ਦਾ ਲਿਆ ਜਾਇਜ਼ਾ
ਕਪੂਰਥਲਾ, 3 ਅਕਤਬੂਰ(ਵਿਸ਼ਵ ਵਾਰਤਾ)-ਪੀ.ਆਰ.ਟੀ.ਸੀ. ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਭੁਪਿੰਦਰਪਾਲ ਸਿੰਘ ਆਈ.ਏ.ਐਸ. ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ 850 ਨਵੀਆਂ ਸਰਕਾਰੀ ਬੱਸਾਂ ਦੀ ਖਰੀਦ ਕੀਤੀ ਜਾ ਰਹੀ ਹੈ, ਜੋ ਕਿ ਅਗਲੇ 2 ਮਹੀਨਿਆਂ ਦੌਰਾਨ ਸੜਕਾਂ ’ਤੇ ਦੌੜਨਗੀਆਂ।
ਅੱਜ ਇੱਥੇ ਕਪੂਰਥਲਾ ਡਿਪੂ ਤੇ ਬੱਸ ਸਟੈਂਡ ਵਿਖੇ ਚਲਾਏ ਜਾ ਰਹੇ ਸਫਾਈ ਅਭਿਆਨ ਦਾ ਜਾਇਜ਼ਾ ਲੈਣ ਪੁੱਜੇ ਐਮ.ਡੀ. ਨੇ ਕਿਹਾ ਕਿ ਪੰਜਾਬ ਸਰਕਾਰ ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਸਾਰੇ ਪੰਜਾਬ ਦੇ ਪੀ.ਆਰ.ਟੀ.ਸੀ. ਅਤੇ ਪਨਬੱਸ ਅਧੀਨ ਆਉਂਦੇ ਬੱਸ ਸਟੈਂਡਾਂ ਵਿੱਚ
ਸਫਾਈ ਅਭਿਆਨ ਚਲਾਇਆ ਗਿਆ ਹੈ।
ਉਨ੍ਹਾਂ ਬੱਸ ਸਟੈਂਡ ਕਪੂਰਥਲਾ ਵਿਖੇ ਸਾਫ ਸਫਾਈ ਦੇ ਪ੍ਰਬੰਧ ਦੇਖੇ ਗਏ ਅਤੇ ਆਮ ਲੋਕਾਂ ਕੋਲੋਂ ਬੱਸ ਸਰਵਿਸ ਅਤੇ ਸਾਫ ਸਫਾਈ ਸਬੰਧੀ ਅਤੇ ਹੋਰ ਸਹੂਲਤਾਂ ਦੀ ਜਾਣਕਾਰੀ ਲਈ ਗਈ। ਉਨ੍ਹਾਂ ਸਾਫ ਸਫਾਈ ਵਿਚ ਕਮੀਆਂ ਨੂੰ ਦੂਰ ਕਰਨ ਲਈ ਡਿਪੂ ਦੇ ਜਨਰਲ ਮੈਨੇਜਰ ਸ੍ਰੀ ਪ੍ਰਵੀਨ ਕੁਮਾਰ ਨੂੰ
ਨਿਰਦੇਸ਼ ਵੀ ਜਾਰੀ ਕੀਤੇ।
ਉਨ੍ਹਾਂ ਕਿਹਾ ਕਿ ਸਾਫ ਸਫਾਈ ਮੁਹਿੰਮ ਭਵਿੱਖ ਵਿੱਚ ਇਸੇ ਤਰਾਂ ਲਗਾਤਾਰ ਜਾਰੀ ਰਹੇਗੀ ਅਤੇ ਪੰਜਾਬ ਸਰਕਾਰ ਵੱਲੋਂ ਆਮ ਜਨਤਾ ਅਤੇ ਔਰਤ ਸਵਾਰੀਆਂ ਨੂੰ ਦਿੱਤੀਆਂ ਜਾ ਰਹੀ ਸਹੂਲਤਾਂ ਵਿਚ ਵਾਧਾ ਕੀਤਾ ਜਾਵੇਗਾ ।