ਵਿਰਾਟ-ਅਨੁਸ਼ਕਾ ਨੂੰ ਬਾਲੀਵੁੱਡ ਨੇ ਦਿੱਤੀ ਵਧਾਈ

114


ਨਵੀਂ ਦਿੱਲੀ, 12 ਦਸੰਬਰ (ਵਿਸ਼ਵ ਵਾਰਤਾ) : ਕ੍ਰਿਕਟਰ ਵਿਰਾਟ ਕੋਹਲੀ ਅਤੇ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਨੂੰ ਵਿਆਹ ਦੇ ਬੰਧਨ ਵਿਚ ਬੱਝਣ ਤੋਂ ਬਾਅਦ ਵਧਾਈਆਂ ਦਾ ਸਿਲਸਿਲਾ ਜਾਰੀ ਹੈ| ਇਸ ਦੌਰਾਨ ਕ੍ਰਿਕਟਰਾਂ ਤੋਂ ਇਲਾਵਾ ਬਾਲੀਵੁੱਡ ਹਸਤੀਆਂ ਵੱਲੋਂ ਵੀ ਇਸ ਜੋੜੀ ਨੂੰ ਵਿਆਹ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਜਾ ਰਹੀਆਂ ਹਨ|
ਅਭਿਨੇਤਾ ਅਮਿਤਾਭ ਬੱਚਨ, ਸ਼ਾਹਰੁਖ ਖਾਨ, ਅਭਿਨੇਤਰੀ ਕਾਜੋਲ ਤੇ ਦਿਲਜੀਤ ਦੋਸਾਂਝ ਆਦਿ ਫਿਲਮੀ ਹਸਤੀਆਂ ਨੇ ਇਸ ਜੋੜੀ ਨੂੰ ਵਿਆਹ ਦੀਆਂ ਵਧਾਈਆਂ ਦਿੱਤੀਆਂ ਹਨ|