ਚੰਡੀਗੜ•, 8 ਦਸੰਬਰ (ਵਿਸ਼ਵ ਵਾਰਤਾ) ਇੱਥੋਂ ਦੇ ਲੇਕ ਕਲੱਬ ਵਿੱਚ ਮਿਲਟਰੀ ਲਿਟਰੇਚਰ ਫੈਸਟੀਵਲ ਦੌਰਾਨ ਪਰਮਵੀਰ ਚੱਕਰ ਨਾਲ ਸਨਮਾਨਿਤ ਕੈਪਟਨ ਬਾਨਾ ਸਿੰਘ ਸਮੇਤ ਜੰਗੀ ਫੌਜੀਆਂ ਨੇ ਮੁਲਕ ਦੀ ਆਨ ਤੇ ਸ਼ਾਨ ਦੀ ਰਾਖੀ ਲਈ ਆਪਣੇ ਪ੍ਰੇਰਨਾਦਾਇਕ ਤਜਰਬੇ ਵਿਦਿਆਰਥੀਆਂ ਨਾਲ ਸਾਂਝੇ ਕਰਦਿਆਂ ਉਨ•ਾਂ ਨੂੰ ਭਾਰਤੀ ਫੌਜ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਤ ਕੀਤਾ।
ਅੱਜ ਇਸ ਸਮਾਗਮ ਦੇ ‘ਬੱਚਿਆਂ ਨਾਲ ਸੰਵਾਦ’ ਵਿੱਚ ਮੁਹਾਲੀ, ਪਟਿਆਲਾ, ਫਤਹਿਗੜ• ਸਾਹਿਬ ਅਤੇ ਰੂਪਨਗਰ ਤੋਂ ਲਗਪਗ 1000 ਤੋਂ ਵੱਧ ਬੱਚਿਆਂ ਨੇ ਸ਼ਿਰਕਤ ਕੀਤੀ ਜਿਨ•ਾਂ ਨੂੰ ਹਥਿਆਰਬੰਦ ਸੈਨਾਵਾਂ ਅਤੇ ਉਨ•ਾਂ ਦੀ ਅਮੀਰ ਵਿਰਾਸਤ ਬਾਰੇ ਜਾਣੂੰ ਕਰਵਾਇਆ ਗਿਆ।
ਇਸ ਸਮਾਗਮ ਵਿੱਚ ਜਿੱਥੇ ਫੌਜ ਦੀਆਂ ਉੱਘੀਆਂ ਹਸਤੀਆਂ ਸੈਨਾ ਦੇ ਗੌਰਵਮਈ ਇਤਿਹਾਸ, ਤਜਰਬੇ ਅਤੇ ਸਾਹਿਤਕ ਯੋਗਦਾਨ ਨੂੰ ਆਪਸ ਵਿੱਚ ਸਾਂਝਾ ਕਰ ਰਹੀਆਂ ਸਨ, ਉਥੇ ਹੀ ਇਸ ਦੇ ਸਥਾਨ-ਡੀ ਵਿਖੇ ਸਾਰਾਗੜ•ੀ ਸੰਵਾਦ ਵਿੱਚ ਪਰਮਵੀਰ ਚੱਕਰ ਨਾਲ ਸਨਮਾਨਿਤ ਕੈਪਟਨ ਬਾਨਾ ਸਿੰਘ ਸਕੂਲੀ ਵਿਦਿਆਰਥੀਆਂ ਅੱਗੇ ਸਿਆਚੀਨ ਗਲੇਸ਼ੀਅਰ ਵਿੱਚ ਦੁਸ਼ਮਣ ਮੁਲਕ ਦੀ ਸੈਨਾ ਦੇ ਦੰਦ ਖੱਟੇ ਕਰਨ ਦੇ ਗੌਰਵਮਈ ਇਤਿਹਾਸ ਨੂੰ ਬਿਆਨ ਕਰ ਰਹੇ ਸਨ। ਕੈਪਟਨ ਬਾਨਾ ਸਿੰਘ ਵਿਦਿਆਰਥੀਆਂ ਨਾਲ ਪੂਰੀ ਤਰ•ਾਂ ਘੁਲ-ਮਿਲੇ ਹੋਏ ਸਨ। ਉਨ•ਾਂ ਦੱਸਿਆ ਕਿ ਸਿਆਚਨ ਗਲੇਸ਼ੀਅਰ ਦੇਸ਼ ਦੀ ਰਾਖੀ ਕਰਨ ਵਾਲੇ ਸੈਨਿਕਾਂ ਦੇ ਬੁਲੰਦ ਹੌਸਲੇ ਅਤੇ ਚੁਣੌਤੀਆਂ ਨਾਲ ਸਿੱਝਣ ਦੀ ਗੌਰਵਮਈ ਗਾਥਾ ਬਿਆਨ ਕਰਦਾ ਹੈ। ਪਰਮਵੀਰ ਚੱਕਰ ਜੇਤੂ ਨੇ ਆਪਣਾ ਨਿੱਜੀ ਤਜਰਬਾ ਸਾਂਝਾ ਕਰਦਿਆਂ ਦੱਸਿਆ ਕਿ ਕਿਵੇਂ ਉਨ•ਾਂ ਨੇ ਸਿਆਚੀਨ ਗਲੇਸ਼ੀਅਰ ਵਿੱਚ ਦੁਸ਼ਮਣਾਂ ਨੂੰ ਮਾਤ ਦਿੱਤੀ ਅਤੇ ਉਥੇ ਆਪਣੇ ਵਤਨ ਦਾ ਝੰਡਾ ਬੁਲੰਦ ਕੀਤਾ।
ਕੈਪਟਨ ਬਾਨਾ ਸਿੰਘ ਨੇ ਬੱਚਿਆਂ ਨੂੰ ਮੁਖ਼ਾਤਬ ਹੁੰਦਿਆਂ ਦੱਸਿਆ ਕਿ ਪਰਮਵੀਰ ਚੱਕਰ ਦੇਸ਼ ਦਾ ਸਰਵਉੱਚ ਮਿਲਟਰੀ ਐਵਾਰਡ ਹੈ ਜੋ ਦੇਸ਼ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਉਣ ਵਾਲੇ ਸੈਨਿਕ ਦੇ ਲਾਮਿਸਾਲ ਯੋਗਦਾਨ ਨੂੰ ਬਿਆਨਦਾ ਹੈ। ਕੈਪਟਨ ਬਾਨਾ ਸਿੰਘ ਜੋ ਖੁਦ ਵੀ ਪਰਮਵੀਰ ਚੱਕਰ ਨਾਲ ਸਨਮਾਨਿਤ ਹਨ, ਨੇ ਦੱਸਿਆ ਕਿ ਹੁਣ ਤੱਕ ਕੁੱਲ 21 ਸੈਨਿਕਾਂ ਨੂੰ ਇਸ ਗੌਰਵਮਈ ਐਵਾਰਡ ਨਾਲ ਸਨਮਾਨਿਆ ਜਾ ਚੁੱਕਾ ਹੈ ਜਿਨ•ਾਂ ਵਿੱਚੋਂ 14 ਨੂੰ ਮਰਨ ਉਪਰੰਤ ਜਦਕਿ 7 ਨੂੰ ਜਿਉਂਦਿਆਂ ਹੀ ਇਹ ਐਵਾਰਡ ਦਿੱਤਾ ਗਿਆ ਸੀ। ਉਨ•ਾਂ ਕਿਹਾ ਕਿ ਇਸ ਵੇਲੇ ਸਿਰਫ ਤਿੰਨ ਫੌਜੀ ਸੈਨਿਕ ਜੀਵਤ ਹਨ।
ਇਸੇ ਤਰ•ਾਂ ਲੈਫਟੀਨੈਂਟ ਕਰਨਲ ਹਰਬੰਤ ਸਿੰਘ ਕਾਹਲੋਂ ਵੀਰ ਚੱਕਰ, ਸੂਬੇਦਾਰ ਧਿਆਨ ਸਿੰਘ ਸੇਵਾ ਮੈਡਲ, ਸੁਕੈਅਡਰਨ ਲੀਡਰ ਪੀ.ਪੀ.ਐਸ. ਗਿੱਲ ਵੀਰ ਚੱਕਰ, ਐਨ.ਕੇ. ਹਜ਼ਾਰੀ ਲਾਲ ਗੁਰਜਰ ਸੇਵਾ ਮੈਡਲ ਸਮੇਤ ਫੌਜ ਦੀਆਂ ਮਾਣਮੱਤੀਆਂ ਸ਼ਖਸੀਅਤਾਂ ਨੇ ਹਥਿਆਰਬੰਦ ਫੌਜ ਦੇ ਵਿਸ਼ਾਲ ਤਜਰਬੇ ਸਾਂਝੇ ਕੀਤੇ। ਉਨ•ਾਂ ਨੇ ਵਿਦਿਆਰਥੀਆਂ ਨੂੰ ਫੌਜ ਦੀ ਸੇਵਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦਿਆਂ ਆਖਿਆ ਕਿ ਫੌਜ ਵਿੱਚ ਭਰਤੀ ਹੋਣਾ ਮਹਿਜ਼ ਰੋਜ਼ੀ-ਰੋਟੀ ਦਾ ਪੇਸ਼ਾ ਨਹੀਂ ਹੈ ਸਗੋਂ ਮੁਲਕ ਦੀ ਸੇਵਾ ਦਾ ਮਾਣ ਤੇ ਗੌਰਵ ਵੀ ਹੈ।
ਸੈਕਟਰ-32 ਸਥਿਤ ਜੀ.ਐਮ.ਸੀ.ਐਚ. ਦਾ ਪਹਿਲਾ ਪੋਸਟ ਗ੍ਰੈਜੂਏਟ ਕਨਵੋਕੇਸ਼ਨ
ਸੈਕਟਰ-32 ਸਥਿਤ ਜੀ.ਐਮ.ਸੀ.ਐਚ. ਦਾ ਪਹਿਲਾ ਪੋਸਟ ਗ੍ਰੈਜੂਏਟ ਕਨਵੋਕੇਸ਼ਨ ਸਾਬਕਾ ਰਾਸ਼ਟਰਪਤੀ ਨੇ ਕੀਤੀ ਸ਼ਿਰਕਤ ਚੰਡੀਗੜ੍ਹ,26ਅਪ੍ਰੈਲ(ਵਿਸ਼ਵ ਵਾਰਤਾ)- : ਸੈਕਟਰ-32 ਸਥਿਤ ਜੀ.ਐਮ.ਸੀ.ਐਚ. ਪਹਿਲਾ...