ਜਲੰਧਰ, ਦਸੰਬਰ 08 (ਵਿਸ਼ਵ ਵਾਰਤਾ): ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੀਨੀਅਰ ਸਿੱਖ ਆਗੂ ਸਿਮਰਨਜੀਤ ਸਿੰਘ ਮਾਨ ਨੇ ਲੰਡਨ ਦੇ ਮੇਅਰ ਸਾਦਿਕ ਖਾਨ ਵੱਲੋਂ ਦਿੱਤੇ ਬਿਆਨ “ਬਰਤਾਨੀਆ ਨੂੰ ਜਲ੍ਹਿਆਂਵਾਲਾ ਬਾਗ਼ ਦੇ ਕਤਲੇਆਮ ਲਈ ਮੁਆਫੀ ਮੰਗਣੀ ਚਾਹੀਦੀ ਹੈ” ਤੇ ਟਿਪਣੀ ਕਰਦੇ ਹੋਏ ਕਿਹਾ ਕਿ ਇਹ ਚੰਗਾ ਹੈ ਜੇ ਬਰਤਾਨੀਆ ਕਤਲੇਆਮ ਲਈ ਮੁਆਫੀ ਮੰਗੇ. ਪਰ ਕੀ ਪੀੜਤਾਂ ਨੂੰ ਕੋਈ ਰਾਹਤ ਮਿਲੇਗੀ, ਜੇ ਜਲਿਆਂਵਾਲੇ ਬਾਗ਼ ਦੇ ਕਤਲੇਆਮ ਲਈ ਮਾਫ਼ੀ ਮੰਗਣ ਲਈ ਕਿਹਾ ਜਾ ਸਕਦਾ ਹੈ ਤਾਂ ਅਪ੍ਰੇਸ਼ਨ ਬਲੂ ਸਟਾਰ (1984) ਲਈ ਕਿਉਂ ਨਹੀਂ . ਜਿਥੇ 26,000 ਸ਼ਰਧਾਲੂ ਫੌਜ ਦੇ ਆਪਰੇਸ਼ਨ ਵਿਚ ਮਾਰੇ ਗਏ ਸਨ. ਉਨ੍ਹਾਂ ਨੇ ਕਿਹਾ ਕਿ ਹਰ ਕੋਈ ਜਲ੍ਹਿਆਂਵਾਲਾ ਕਤਲੇਆਮ ਬਾਰੇ ਗੱਲ ਕਰਦਾ ਹੈ ਪਰ ਬਲਿਊ ਸਟਾਰ ਬਾਰੇ ਇਕ ਵੀ ਗੱਲ ਨਹੀਂ ਕੀਤੀ ਜਾਂਦੀ. ਉਹਨਾਂ ਕਿਹਾ ਜਿਥੇ ਲੰਡਨ ਦੇ ਮੇਅਰ ਨੇ ਹਰਿਮੰਦਰ ਸਾਹਿਬ ਦਾ ਦੌਰਾ ਵੀ ਕੀਤਾ ਪਰ ਉਥੇ ਹੋਏ ਕਤਲੇਆਮ ਬਾਰੇ ਕਿਸੇ ਨੇ ਕੁਝ ਨਹੀਂ ਬੋਲਿਆ.ਉਹਨਾਂ ਜੇਕਰ ਜਲਿਆਂਵਾਲੇ ਬਾਗ਼ ਦੇ ਕਤਲੇਆਮ ਦੇ ਪੀੜਤਾਂ ਨੂੰ ਮਾਫ਼ੀ ਨਾਲ ਰਾਹਤ ਮਿਲਦੀ ਹੈ ਤਾਂ ਕਾਂਗਰਸ ਨੂੰ ਵੀ ਸੰਸਦ ਵਿਚ ਮਾਫ਼ੀ ਮੰਗਣੀ ਚਾਹੀਦੀ ਹੈ. ਸਾਰੀਆਂ ਸਿਆਸੀ ਪਾਰਟੀਆਂ ਇਸ ਬਾਰੇ ਗੱਲ ਨਹੀਂ ਕਰਦੀਆਂ ਕਿਉਂਕਿ ਇਹ ਸਬ ਆਪਸ ਵਿਚ ਰਲੇ ਹੋਏ ਹਨ.
ਬਾਅਦ ਵਿਚ ਉਨ੍ਹਾਂ ਨੇ ਭਾਜਪਾ ਭਾਜਪਾ ਤੇ ਹਮਲਾ ਕਰਦੇ ਹੋਏ ਭਾਰਤ ਦੀ ਕੈਬਨਿਟ ਸਮੇਤ ਭਾਰਤ ਦੇ ਉੱਚ ਅਦਾਰਿਆਂ ‘ਚ ਕਿਸੇ ਪ੍ਰਮੁੱਖ ਸਿੱਖ ਨੂੰ ਪ੍ਰਤੀਨਿਧਤਾ ਨਾ ਕਰਨ ਦੀ ਆਲੋਚਨਾ ਕੀਤੀ. ਉਨ੍ਹਾਂ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੂੰ ਛੱਡ ਕੇ ਕੋਈ ਮੰਤਰੀ ਪੈਡ ਕਿਸੇ ਸਿੱਖ ਨੂੰ ਨਹੀਂ ਦਿੱਤੋ ਗਿਆ ਅਤੇ ਬੀਬੀ ਬਾਦਲ ਦੀ ਮਿਨਿਸਟ੍ਰੀ ਵੀ ਕੋਈ ਵੱਡੀ ਮਿਨਿਸਟ੍ਰੀ ਨਹੀਂ ਹੈ, ਪਰ ਸਿੱਖਾਂ ਨੇ ਪਹਿਲਾਂ ਹਮੇਸ਼ਾ ਰੱਖਿਆ ਜਾਂ ਵਿੱਤ ਮੰਤਰਾਲਿਆਂ ਵਰਗੇ ਵੱਡੇ ਮੰਤਰਾਲਿਆਂ ਦਾ ਭਰ ਸੰਭਾਲਿਆ ਹੈ.