ਦੁਨੀਆ ਭਰ ‘ਚ ਅਗਲੇ ਸਾਲ ਭਾਰੀ ਤਬਾਹੀ ਮਚਾਉਣਗੇ ਭੂਚਾਲ

105


ਵਾਸ਼ਿੰਗਟਨ, 20 ਨਵੰਬਰ – ਦੁਨੀਆ ਭਰ ਦੇ ਦੇਸ਼ਾਂ ਵਿਚ ਪਿਛਲੇ ਕੁਝ ਸਾਲਾਂ ਦੌਰਾਨ ਆ ਰਹੇ ਭੂਚਾਲਾਂ ਕਾਰਨ ਜਿੱਥੇ ਵੱਡੀ ਗਿਣਤੀ ਵਿਚ ਲੋਕ ਮਾਰੇ ਗਏ ਹਨ, ਉਥੇ ਵੱਡੀ ਪੱਧਰ ਤੇ ਸੰਪਤੀ ਦਾ ਨੁਕਸਾਨ ਵੀ ਹੋਇਆ ਹੈ| ਦੁਨੀਆ ਭਰ ਵਿਚ ਸਭ ਤੋਂ ਵੱਧ ਭੂਚਾਲ ਜਾਪਾਨ ਵਿਚ ਆਉਂਦੇ ਹਨ ਅਤੇ ਹੁਣ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਅਗਲੇ ਸਾਲ ਵੱਖ-ਵੱਖ ਦੇਸ਼ਾਂ ਵਿਚ ਵੱਡੇ ਭੂਚਾਲ ਆਉਣਗੇ, ਜਿਸ ਕਾਰਨ ਭਾਰੀ ਮਾਤਰਾ ਵਿਚ ਨੁਕਸਾਨ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ|
ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ 2015 ਵਿਚ ਨੇਪਾਲ ਵਿਚ ਆਏ ਸ਼ਕਤੀਸ਼ਾਲੀ ਭੂਚਾਲ ਅਤੇ ਉਸ ਤੋਂ ਬਾਅਦ ਹੋਰਨਾਂ ਦੇਸ਼ਾਂ ਦੇ ਭੂਚਾਲਾਂ ਕਾਰਨ ਧਰਤੀ ਦੀ ਘੁੰਮਣ ਦੀ ਰਫਤਾਰ ਵਿਚ ਤਬਦੀਲੀ ਆਈ ਹੈ, ਜਿਸ ਕਾਰਨ ਭੂਚਾਲਾਂ ਦਾ ਖਤਰਾ ਉਤਪੰਨ ਹੋ ਗਿਆ ਹੈ| ਦੱਸਣਯੋਗ ਹੈ ਕਿ ਨੇਪਾਲ ਵਿਚ ਆਏ ਭੂਚਾਲ ਕਾਰਨ ਧਰਤੀ ਦੀ ਰਫਤਾਰ ਮਿਲੀ-ਸਕਿੰਟ ਦਾ ਫਰਕ ਆ ਗਿਆ ਸੀ, ਉਸ ਤੋਂ ਮਗਰੋਂ ਕਈ ਹੋਰ ਦੇਸ਼ਾਂ ਵਿਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਹਾਲ  ਹੀ ਵਿਚ ਈਰਾਨ-ਈਰਾਕ ਦੀ ਸਰਹੱਦ ਉਤੇ ਆਏ ਜਬਰਦਸਤ ਭੂਚਾਲ ਕਾਰਨ 500 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ|