ਦਿਨ-ਦਿਹਾੜੇ ਕੈਸ਼ ਵੈਨ ‘ਚੋਂ 1.4 ਕਰੋੜ ਰੁਪਏ ਲੁੱਟੇ

111


ਅੰਮ੍ਰਿਤਸਰ, 10 ਨਵੰਬਰ – ਅੰਮ੍ਰਿਤਸਰ ਵਿਚ ਦਿਨ-ਦਿਹਾੜੇ ਕੈਸ਼ ਵੈਨ ਵਿਚੋਂ ਲੁੱਟ ਦੀ ਘਟਨਾ ਨਾਲ ਸਨਸਨੀ ਫੈਲ ਗਈ| ਪ੍ਰਾਪਤ ਜਾਣਕਾਰੀ ਅਨੁਸਾਰ ਆਦਮਪੁਰ ਦੇ ਭੋਗਪੁਰ ਨਜ਼ਦੀਕ ਇਕ ਕੈਸ਼ ਵੈਨ ਵਿਚੋਂ ਲੁਟੇਰਿਆਂ ਨੇ ਲਗਪਗ 1 ਕਰੋੜ 4 ਲੱਖ ਰੁਪਏ ਲੁੱਟ ਲਏ|
ਇਸ ਦੌਰਾਨ ਮੌਕੇ ਤੇ ਪਹੁੰਚੀ ਪੁਲਿਸ ਨੇ ਦੱਸਿਆ ਕਿ ਇਹ ਕੈਸ਼ ਵੈਨ ਐਚ.ਡੀ.ਐਫ.ਸੀ ਬੈਂਕ ਦੀ ਸੀ, ਜਿਸ ਵਿਚੋਂ ਚੋਰ 1 ਕਰੋੜ 4 ਲੱਖ ਰੁਪਏ ਲੈ ਕੇ ਫਰਾਰ ਹੋ ਗਏ| ਪੁਲਿਸ ਵੱਲੋਂ ਦੋਸ਼ੀਆਂ ਦੀ ਭਾਲ ਜਾਰੀ ਹੈ|