ਨਵੀਂ ਦਿੱਲੀ, 10 ਨਵੰਬਰ – ਦਿੱਲੀ ਸਰਕਾਰ ਨੇ ਅੱਜ ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ ਐਲਾਨ ਕੀਤਾ ਹੈ ਕਿ ਆਡ-ਈਵਨ ਦੌਰਾਨ ਜਨਤਕ ਟਰਾਂਸਪੋਰਟ ਨੂੰ ਮੁਫਤ ਰੱਖਿਆ ਜਾਵੇਗਾ| ਦਿੱਲੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਡੀ.ਟੀ.ਸੀ ਬੱਸਾਂ ਵਿਚ ਆਡ-ਈਵਨ ਦੌਰਾਨ ਮੁਫਤ ਸਫਰ ਕੀਤਾ ਜਾ ਸਕੇਗਾ| ਇਸ ਸਬੰਧੀ ਦਿੱਲੀ ਦੇ ਮੰਤਰੀ ਕੈਲਾਸ਼ ਗਹਿਲੋਤ ਨੇ ਐਲਾਨ ਕੀਤਾ ਹੈ ਕਿ ਆਡ-ਈਵਨ ਦੇ 5 ਦਿਨਾਂ ਦੌਰਾਨ ਲੋਕ ਡੀ.ਟੀ.ਸੀ. ਅਤੇ ਕਲਸਟਰ ਬੱਸਾਂ ਰਾਹੀਂ ਮੁਫਤ ਯਾਤਰਾ ਕਰ ਸਕਣਗੇ|
ਦੱਸਣਯੋਗ ਹੈ ਕਿ ਰਾਜਧਾਨੀ ਦਿੱਲੀ ਵਿਚ ਵਧ ਰਹੇ ਪ੍ਰਦੂਸ਼ਣ ਦੇ ਮੱਦੇਨਜਰ ਦਿੱਲੀ ਸਰਕਾਰ ਨੇ ਸੋਮਵਾਰ ਤੋਂ ਆਡ-ਈਵਨ ਪ੍ਰਣਾਲੀ ਮੁੜ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ| ਇਹ ਪ੍ਰਣਾਲੀ 13 ਤੋਂ 17 ਨਵੰਬਰ ਤੱਕ ਜਾਰੀ ਰਹੇਗੀ|
ਪ੍ਰਧਾਨ ਮੰਤਰੀ ਮੋਦੀ ਨੇ ਜੀ7 ਸਿਖਰ ਸੰਮੇਲਨ ਤੋਂ ਪਹਿਲਾਂ ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀ ਨਾਲ ਗਲੋਬਲ ਵਿਕਾਸ ਬਾਰੇ ਕੀਤੀ ਚਰਚਾ
ਪ੍ਰਧਾਨ ਮੰਤਰੀ ਮੋਦੀ ਨੇ ਜੀ7 ਸਿਖਰ ਸੰਮੇਲਨ ਤੋਂ ਪਹਿਲਾਂ ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀ ਨਾਲ ਗਲੋਬਲ ਵਿਕਾਸ ਬਾਰੇ ਕੀਤੀ ਚਰਚਾ ...