ਚੰਡੀਗੜ•, 06 ਨਵੰਬਰ:
ਪੰਜਾਬ ਰਾਜ ਵਿੱਚ ਅੱਜ ਸਰਕਾਰੀ ਏਜੰਸੀਆਂ ਅਤੇ ਮਿੱਲ ਮਾਲਕਾਂ ਵਲੋਂ ਸ਼ਾਮ ਤੱਕ ਕੁੱਲ 15561633 ਟਨ ਝੋਨੇ ਦੀ ਖਰੀਦ ਕੀਤੀ ਗਈ। ਇਸ ਵਿੱਚ 6 ਨਵੰਬਰ ਦੇ ਦਿਨ ਕੀਤੀ ਗਈ 299998 ਟਨ ਝੋਨੇ ਦੀ ਖਰੀਦ ਵੀ ਸ਼ਾਮਲ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਅੱਜ ਸ਼ਾਮ ਤੱਕ ਹੋਈ 15561633 ਟਨ ਝੋਨੇ ਦੀ ਖਰੀਦ ਵਿੱਚੋਂ ਸਰਕਾਰੀ ਏਜੰਸੀਆਂ ਨੇ 15317279 ਟਨ ਝੋਨੇ (98.4 ਫੀਸਦੀ) ਜਦਕਿ ਮਿਲ ਮਾਲਕਾਂ ਨੇ 244354 ਟਨ (1.6 ਫੀਸਦੀ) ਝੋਨੇ ਦੀ ਖਰੀਦ ਕੀਤੀ ਗਈ। ਸਰਕਾਰੀ ਖਰੀਦ ਏਜੰਸੀਆਂ ਵੱਲੋਂ ਕੀਤੀ ਖਰੀਦ ਬਾਰੇ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਹੁਣ ਤੱਕ ਪਨਗ੍ਰੇਨ ਨੇ 5138282 ਟਨ (33.0 ਫੀਸਦੀ), ਮਾਰਕਫੈੱਡ 3442090 ਟਨ (22.1 ਫੀਸਦੀ), ਪਨਸਪ 3296798 ਟਨ (21.2 ਫੀਸਦੀ) ਜਦਕਿ ਪੰਜਾਬ ਰਾਜ ਗੁਦਾਮ ਨਿਗਮ 1551634 ਟਨ (10.0 ਫੀਸਦੀ), ਪੰਜਾਬ ਐਗਰੋ ਇੰਡਸਟਰੀ ਨਿਗਮ ਨੇ 1550281 ਟਨ (10.0 ਫੀਸਦੀ) ਝੋਨੇ ਦੀ ਖਰੀਦ ਕੀਤੀ ਹੈ। ਉਨ•ਾਂ ਦੱਸਿਆ ਕਿ ਕੇਂਦਰੀ ਖਰੀਦ ਏਜੰਸੀ ਭਾਰਤੀ ਖੁਰਾਕ ਨਿਗਮ ਵੱਲੋਂ ਹੁਣ ਤੱਕ 338194 ਟਨ (2.2 ਫੀਸਦੀ ) ਝੋਨੇ ਦੀ ਖਰੀਦ ਕੀਤੀ ਗਈ ਹੈ।
ਨਾਰਦਰਨ ਬਾਈਪਾਸ ਲਈ ਐਕਵਾਇਰ ਕੀਤੀਆਂ ਜ਼ਮੀਨਾਂ ਦਾ ਐਵਾਰਡ ਤੁਰੰਤ ਪਾਸ ਕਰਵਾਏ ਭਗਵੰਤ ਮਾਨ ਸਰਕਾਰ: ਪ੍ਰਨੀਤ ਕੌਰ
ਨਾਰਦਰਨ ਬਾਈਪਾਸ ਲਈ ਐਕਵਾਇਰ ਕੀਤੀਆਂ ਜ਼ਮੀਨਾਂ ਦਾ ਐਵਾਰਡ ਤੁਰੰਤ ਪਾਸ ਕਰਵਾਏ ਭਗਵੰਤ ਮਾਨ ਸਰਕਾਰ: ਪ੍ਰਨੀਤ ਕੌਰ -24 ਪਿੰਡਾਂ 'ਚ ਭਾਜਪਾ...