1 ਮਾਰਚ (ਵਿਸ਼ਵ ਵਾਰਤਾ)- ਆਲ ਇੰਡੀਆ ਜੱਟ ਮਹਾਂ ਸਭਾ ਦੇ ਕੌਮੀ ਡੈਲੀਗੇਟ ਅਤੇ ਡਾਇਰੈਕਟਰ ਪੰਜਾਬ ਮੰਡੀ ਬੋਰਡ ਰਾਜਿੰਦਰ ਸਿੰਘ ਬਡਹੇੜੀ ਨੇ ਪ੍ਰੈੱਸ ਬਿਆਨ ਰਾਹੀਂ ਕਿ ਦਿੱਲੀ ਵਿਖੇ ਵਾਪਰ ਰਹੀਆਂ ਮੰਦਭਾਗੀਆਂ ਘਟਨਾਵਾਂ ਜਿਸ ਵਿੱਚ ਬਾਦਲਕਿਆਂ ਦੀ ਭਾਈਵਾਲ ਪਾਰਟੀ ਭਾਜਪਾ ਦੇ ਇਸ਼ਾਰਿਆਂ ਤੇ ਨੱਚਣ ਵਾਲੀਆਂ ਹਿੰਦੂ ਸੰਸਥਾਵਾਂ ਜਿੰਮੇਵਾਰ ਹਨ ਜੋ ਘੱਟ ਗਿਣਤੀਆਂ ਮੁਸਲਮਾਨ ਭਾਈਚਾਰੇ ਅਤੇ ਸਿੱਖ ਭਾਈਚਾਰੇ ਦਾ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਹੈ ਇਹ ਕੋਈ ਅਚਾਨਕ ਵਾਪਰਨ ਵਾਲੀਆਂ ਘਟਨਾਵਾਂ ਨਹੀਂ ਸਗੋਂ ਸੋਚੀ ਸਮਝੀ ਸਾਜ਼ਿਸ਼ ਤਹਿਤ ਕੀਤਾ ਜਾ ਰਿਹਾ ਹੈ ।ਬਡਹੇੜੀ ਨੇ ਆਖਿਆ ਕਿ ਕਿ ਮੋਦੀ ਸਰਕਾਰ ਲਗਾਤਾਰ ਮਨਮਾਨੀਆਂ ਕਰ ਰਹੀ ਹੈ ਬਾਦਲ ਪਰਿਵਾਰ ਝੋਲ਼ੀ ਚੁੱਕ ਬਣ ਕੇ ਆਪਣੇ ਸੌੜੇ ਸਿਆਸੀ ਹਿਤਾਂ ਲਈ ਮੂਕ ਦਰਸ਼ਕ ਬਣਿਆ ਬੈਠਾ ਹੈ ਕੁਰਸੀ ਦੇ ਲਾਲਚ ਵਿੱਚ ਹਰਸਿਮਰਤ ਕੌਰ ਬਾਦਲ ਨੂੰ ਕੇਂਦਰੀ ਮੰਤਰੀ ਮੰਡਲ ਬਿਠਾ ਕੇ ਆਪਣੇ ਹਿੱਤਾਂ ਦੀ ਰਾਖੀ ਕਰਨ ਲਈ ਸਿੱਖ ਕੌਮ ਦਾ ਨੁਕਸਾਨ ਕਰਵਾਉਣ ਵਾਲ਼ੇ ਬਾਦਲਕਿਆਂ ਨੇ ਸਿੱਖ ਸੰਸਥਾਵਾਂ ਦਾ ਵੀ ਨੁਕਸਾਨ ਕੀਤੈ ਕੌਮ ਬਾਦਲਕਿਆਂ ਦੀ ਸ਼ਕਲ ਦੇਖ ਕੇ ਰਾਜ਼ੀ ਨਹੀਂ ਹੈ ।ਬਾਦਲ ਪਰਿਵਾਰ ਕੇਵਲ ਤੇ ਕੇਵਲ ਲਾਲਚ ਵਿੱਚ ਬੇਗੈਰਤ ਹੋ ਰਿਹਾ ਹੈ ਆਪਣੀ ਕੌਮ ਦਾ ਨੁਕਸਾਨ ਕਰਵਾ ਰਿਹਾ ਹੈ ਜੇਕਰ ਰਤਾ ਵੀ ਗ਼ੈਰਤ ਬਚੀ ਹੈ ਤਾਂ ਤੁਰੰਤ ਭਾਜਪਾ ਨਾਲ ਤੋੜ ਵਿਛੋੜਾ ਕਰਨ ਅਤੇ ਹਰਸਿਮਰਤ ਕੌਰ ਬਾਦਲ ਨੂੰ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇ ਕੇ ਘੱਟ ਗਿਣਤੀਆਂ ਮੁਸਲਮਾਨ ਭਾਈਚਾਰੇ ਅਤੇ ਸਿੱਖ ਭਾਈਚਾਰੇ ਦੇ ਪੱਖ ਵਿੱਚ ਖਲੋਣ ਦੀ ਹਿੰਮਤ ਦਿਖਾਉਣ ।
ਨਿਆਮਤ ਕੌਰ ਦੇ ਜਨਮ ਤੋਂ ਬਾਅਦ ਪਹਿਲੀ ਵਾਰ ਦਰਬਾਰ ਸਾਹਿਬ ਪਰਿਵਾਰ ਸਮੇਤ ਨਤਮਸਤਕ ਹੋਏ ਮੁੱਖ ਮੰਤਰੀ ਪੰਜਾਬ, ਜਾਣੋ ਕਿ ਕੀਤੇ ਜਜ਼ਬਾਤ ਜਾਹਿਰ
ਅੰਮ੍ਰਿਤਸਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਿਛਲੇ ਦੋ ਦਿਨਾਂ ਤੋਂ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੇ...