ਅੰਮ੍ਰਿਤਸਰ, 21 ਫਰਵਰੀ – ਬੀਤੇ ਦਿਨੀਂ ਹੈਰੋਇਨ ਬਰਾਮਦਗੀ ਮਾਮਲੇ ਵਿਚ ਗ੍ਰਿਫਤਾਰ ਅਨਵਰ ਮਸੀਹ ਨੂੰ ਅਦਾਲਤ ਨੇ ਅੱਜ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿਤਾ ਹੈ।
ਦੱਸਣਯੋਗ ਹੈ ਕਿ ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਨੇ ਬੀਤੇ ਬੁੱਧਵਾਰ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿਚ ਸੁਬਾਰਡੀਨੇਟ ਸਰਵਿਸਿਜ਼ ਬੋਰਡ (ਐਸਐਸਬੀ) ਦੇ ਸਾਬਕਾ ਮੈਂਬਰ ਅਤੇ ਅਕਾਲੀ ਆਗੂ ਅਨਵਰ ਮਸੀਹ ਨੂੰ 31 ਜਨਵਰੀ ਨੂੰ ਪਿੰਡ ਸੁਲਤਾਨਵਿੰਡ, ਅੰਮ੍ਰਿਤਸਰ ਵਿਖੇ ਉਸਦੇ ਘਰ ਤੋਂ ਵੱਡੇ ਪੱਧਰ ‘ਤੇ ਬਰਾਮਦ ਹੋਏ ਨਸ਼ਿਆਂ ਦੇ ਸਬੰਧ ‘ਚ ਗ੍ਰਿਫਤਾਰ ਕੀਤਾ ਸੀ।
ਉਕਤ ਦੋਸ਼ੀ ਬੀਤੀ 31 ਜਨਵਰੀ ਨੂੰ 197 ਕਿਲੋਗ੍ਰਾਮ ਹੈਰੋਇਨ ਦੇ ਨਾਲ, ਹੋਰ ਨਸ਼ੀਲੇ ਪਦਾਰਥਾਂ ਅਤੇ ਰਸਾਇਣਾਂ ਦੀ ਬਰਾਮਦਗੀ ਕਾਰਨ ਪੁਲਿਸ ਜਾਂਚ ਅਧੀਨ ਸੀ। ਦੋਸ਼ੀ ‘ਤੇ ਐਫ.ਆਈ.ਆਰ ਨੰ. 23 ਥਾਣਾ ਐਸ ਟੀ ਐਫ -ਐਸ ਏ ਐਸ ਨਗਰ ਮੁਹਾਲੀ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਉਸਦੇ ਘਰ ਵਿਚੋਂ 197 ਕਿੱਲੋ ਤੋਂ ਵੱਧ ਹੈਰੋਇਨ ਅਤੇ ਵੱਡੀ ਮਾਤਰਾ ਵਿੱਚ ਹੋਰ ਨਸ਼ੀਲੇ ਪਦਾਰਥਾਂ ਅਤੇ ਰਸਾਇਣਾਂ ਬਰਾਮਦ ਹੋਏ ਸਨ।