ਬਟਾਲਾ (ਵਿਸ਼ਵ ਵਾਰਤਾ ) ਇਸ਼ਕ ਵਿਚ ਅੰਨ੍ਹੀ ਔਰਤ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਪਤੀ ਦਾ ਕਤਲ ਕਹਿੰਦੇ ਨੇ ਕਿ ਪਿਆਰ ਅੰਨਾ ਹੁੰਦਾ ਹੈ ਜਿਸ ਦੀ ਤਾਜ਼ਾ ਮਿਸਾਲ ਉਦੋਂ ਸਾਹਮਣੇ ਆਈ ਜਦੋਂ ਇੱਕ ਵਿਆਹੁਤਾ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਸੁਪਾਰੀ ਕਿੱਲਰ ਰਾਹੀਂ ਆਪਣੇ ਹੀ ਪਤੀ ਦਾ ਖੂਨ ਕਰਵਾ ਦਿੱਤਾ ਇਹ ਘਟਨਾ ਤਿੰਨ ਮਹੀਨੇ ਪੁਰਾਣੇ ਹੈ ਹੁਣ ਪੁਲਿਸ ਨੇ ਇਸ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਹੈ ਬਟਾਲਾ ਪੁਲਸ ਨੇ ਔਰਤ ਅਤੇ ਉਸ ਦੇ ਪ੍ਰੇਮੀ ਸਮੇਤ ਕੁਝ ਛੇ ਮੁਜ਼ਰਮਾਂ ਨੂੰ ਕਾਬੂ ਕਰ ਦਿੱਤਾ ਹੈ ਇਕ ਮੁਜ਼ਰਮ ਹਾਲੇ ਵੀ ਫ਼ਰਾਰ ਦੱਸਿਆ ਜਾਂਦਾ ਹੈ ਇਹ ਮਾਮਲਾ ਬਟਾਲਾ ਪੁਲਸ ਦੇ ਅਧੀਨ ਪੈਂਦੇ ਪਿੰਡ ਵਿਧਵਾ ਦਾ ਹੈ ਜਿੱਥੇ ਬੀਤੇ ਪੰਜ ਅਕਤੂਬਰ ਨੂੰ ਕੁਝ ਅਣਪਛਾਤੇ ਲੋਕਾਂ ਨੇ ਜਗਵੰਤ ਸਿੰਘ ਨਾਮੀ ਵਿਅਕਤੀ ਦਾ ਕਤਲ ਕਰ ਦਿੱਤਾ ਸੀ ਬਟਾਲਾ ਪੁਲਿਸ ਨੇ ਇਸ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਣ ਲਈ ਲਈ ਤਿੰਨ ਮਹੀਨੇ ਤੋਂ ਕੋਸ਼ਿਸ਼ ਜਾਰੀ ਰੱਖੀ ਸੀ ਕਿਲ੍ਹਾ ਲਾਲ ਸਿੰਘ ਤੇ ਥਾਣਾ ਇੰਚਾਰਜ ਅਮਰੀਕ ਸਿੰਘ ਨੇ ਦੱਸਿਆ ਹੈ ਕਿ ਜਗਵੰਤ ਸਿੰਘ ਦੀ ਪਤਨੀ ਗੁਰਮੀਤ ਕੌਰ ਨੇ ਚਰਨਜੀਤ ਨਾਲ ਪ੍ਰੇਮ ਸਬੰਧ ਜਗਵੰਤ ਸਿੰਘ ਦੁਬਈ ਰਹਿੰਦਾ ਸੀ ਜਗਵੰਤ ਦੇ ਵੱਡੇ ਭਰਾ ਦੀ ਮੌਤ ਹੋ ਚੁੱਕੀ ਸੀ ਜਿਸ ਮਗਰੋਂ ਜਗਵੰਤ ਸਿੰਘ ਨੇ ਆਪਣੀ ਭਾਬੀ ਨਾਲ ਵਿਆਹ ਕਰਵਾ ਲਿਆ ਸੀ ਚਰਨਜੀਤ ਸਿੰਘ ਦੇ ਜਗਵੰਤ ਦੀ ਪਤਨੀ ਨਾਲ ਸੰਬੰਧ ਬਣ ਗਏ ਜਿਸ ਦਾ ਪਤਾ ਜਗਵੰਤ ਨੂੰ ਲੱਗ ਗਿਆ ਸੀ ਪੁਲਿਸ ਦਾ ਕਹਿਣਾ ਹੈ ਕਿ ਜਦੋਂ ਜਗਵੰਤ ਨੇ ਆਪਣੀ ਪਤਨੀ ਨੂੰ ਚਰਨਜੀਤ ਨਾਲ ਸਬੰਧ ਤੋੜਨ ਲਈ ਕਿਹਾ ਤਾਂ ਉਸਨੇ ਚਰਨਜੀਤ ਸਿੰਘ ਅਤੇ ਗੁਰਦੁਆਰੇ ਦੇ ਗ੍ਰੰਥੀ ਬਾਬਾ ਬਲਕਾਰ ਸਿੰਘ ਨਾਲ ਮਿਲ ਕੇ ਆਪਣੇ ਪਤੀ ਨੂੰ ਕਤਲ ਕਰਨ ਦੀ ਸਾਜ਼ਿਸ਼ ਰਚੀ ਉਸ ਨੇ ਚਾਰ ਸੁਪਾਰੀ ਕਿਲਰਜ਼ ਨੂੰ ਚਾਰ ਲੱਖ ਰੁਪਏ ਦੇ ਕੇ ਜਗਵੰਤ ਸਿੰਘ ਦਾ ਕਤਲ ਕਰਵਾ ਦਿੱਤਾ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੂੰ ਗੁਰਮੀਤ ਕੌਰ ਉੱਤੇ ਪਹਿਲਾਂ ਹੀ ਸ਼ੱਕ ਸੀ ਅਤੇ ਉਸੇ ਉੱਤੇ ਨਜ਼ਰ ਵੀ ਰੱਖੀ ਜਾ ਰਹੀ ਸੀ ਪੁਲਿਸ ਨੇ ਜਦੋਂ ਗੁਰਮੀਤ ਕੌਰ ਤੋਂ ਸਖਤੀ ਨਾਲ ਪੁੱਛ ਵਿੱਚ ਕੀਤੀ ਤਾਂ ਉਸ ਨੇ ਜ਼ੁਰਮ ਕਬੂਲ ਕਰ ਲਿਆ ਪੁਲਿਸ ਨੇ ਇੱਕ ਨੂੰ ਛੱਡ ਕੇ ਸਾਰੇ ਦੋਸ਼ੀ ਗ੍ਰਿਫਤਾਰ ਕਰ ਲਏ ਹਨ ।
ਸੜਕ ਕਿਨਾਰੇ ਸੁੱਤੇ ਪਏ ਲੋਕਾਂ ‘ਤੇ ਤੇਜ਼ ਰਫਤਾਰ ਕਾਰ ਦੀ ਲਪੇਟ ‘ਚ ਆਉਣ ਕਾਰਨ 3 ਦੀ ਮੌਤ, 8 ਜ਼ਖਮੀ
ਸੜਕ ਕਿਨਾਰੇ ਸੁੱਤੇ ਪਏ ਲੋਕਾਂ 'ਤੇ ਤੇਜ਼ ਰਫਤਾਰ ਕਾਰ ਦੀ ਲਪੇਟ 'ਚ ਆਉਣ ਕਾਰਨ 3 ਦੀ ਮੌਤ, 8 ਜ਼ਖਮੀ ...