ਵਿਦਿਆਰਥੀਆਂ ਨੇ ਪਰਦਾਫਾਸ਼ ਮੁਹਿੰਮ ਕਾਮਯਾਬ ਕਰਨ ਦਾ ਭਰੋਸਾ ਦਿਵਾਇਆ — ਕੈਂਥ
ਪਟਿਆਲਾ,13 ਦਸੰਬਰ ਪੰਜਾਬ ਦੇ ਅਨੁਸੂਚਿਤ ਜਾਤੀ ਵਰਗ ਦੇ ਵਿਦਿਆਰਥੀਆਂ ਨੂੰ ਉੱਚ ਸਿਖਿਆ ਮੁਹਈਆ ਕਰਾਉਣ ਦੇ ਮਕਸਦ ਨਾਲ ਕੇਂਦਰ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਹਾਲ ਦੇ ਹੀ ਵਰ੍ਹਿਆਂ ਦੌਰਾਨ ਦੁਰਵਰਤੋਂ ਕਾਰਨ ਕਰਪਸ਼ਨ ਦੀ ਇਕ ਵੱਡੀ ਮਿਸਾਲ ਬਣ ਗਈ ਹੈ।ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ‘ਚ ਨਿੱਜੀ ਕਾਲਜਾਂ ਦੀ ਮੈਨੇਜਮੈਂਟ ਵੱਲੋਂ ਪੰਜਾਬ ਸਰਕਾਰ ਦੀ ਮਿਲੀਭੁਗਤ ਨਾਲ ਕੀਤੇ ਵੱਡੇ ਘਪਲਿਆਂ ਦਾ “ਪਰਦਾਫਾਸ਼ ਮੁਹਿੰਮ” ਦੀ ਸ਼ੂਰੁਆਤ ਸਮਾਣਾ ਤੋਂ 18 ਦਸੰਬਰ ਦੇ ਪ੍ਰੋਗਰਾਮ ਦਾ ਅੱਜ ਪਟਿਆਲਾ ਵਿੱਚ ਪੈਫ਼ਲਟ ਜਾਰੀ ਕੀਤਾ। ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਦੱਸਿਆ ਕਿ ਪੈਫ਼ਲਟ ਨੂੰ ਪਟਿਆਲਾ ਦੇ ਮੋਦੀ, ਮਹਿੰਦਰਾ ਅਤੇ ਵੂਮੈਨ ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਪਰਦਾਫਾਸ਼ ਮੁਹਿੰਮ ਬਾਰੇ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੇ ਮੁਹਿੰਮ ਨੂੰ ਕਾਮਯਾਬ ਕਰਨ ਲਈ ਯੋਗਦਾਨ ਪਾਉਣ ਦਾ ਭਰੌਸਾ ਪ੍ਰਗਟਾਇਆ। ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿੱਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਵਿੱਚ ਕਰੋੜਾਂ ਰੁਪਿਆ ਕੇਂਦਰ ਸਰਕਾਰ ਵੱਲੋਂ ਜਾਰੀ ਦਾਖਲੇ ਸਮੇਂ ਗਰੀਬ ਪਰਿਵਾਰਾਂ ਦੇ ਵਿਦਿਆਰਥੀਆਂ ਦੇ ਨਾਮ ਜਾਅਲੀ ਦਾਖਲੇ ਅਤੇ ਕਾਲਜਾਂ ਵਿੱਚ ਮੈਨੇਜਮੈਂਟ ਵੱਲੋਂ ਮੁਲਜਮਾਂ ਦੀ ਜਾਅਲੀ ਭਰਤੀ ਨੂੰ ਦਿਖਾਇਆ ਜਾਂਦਾ ਹੈ। ਮੁਹਿੰਮ ਦੌਰਾਨ ਦਲੀਪ ਸਿੰਘ ਬੂਚੜੇ, ਅਮ੍ਰਿਤਪਾਲ ਸਿੰਘ, ਸਤਵਿੰਦਰ ਸਿੰਘ ਕਾਲਾ, ਊਧਮ ਸਿੰਘ, ਬਲਵੀਰ ਸਿੰਘ ਬਿਲੂ,ਗੁਰਪ੍ਰੀਤ ਕੈਂਥ, ਲਖਵਿੰਦਰ ਸਿੰਘ, ਗੁਰਜੰਟ ਸਿੰਘ, ਅਮਰੀਕ ਸਿੰਘ ਆਦਿ ਨੇ ਸ਼ਮੂਲੀਅਤ ਕੀਤੀ।