ਵਾਸ਼ਿੰਗਟਨ ਅਮਰੀਕਾ ਵਿਚ ਮੰਗਲਵਾਰ ਨੂੰ ਬੰਦੂਕਧਾਰੀਆਂ ਅਤੇ ਪੁਲਿਸ ਵਿਚਾਲੇ ਚਾਰ ਘੰਟੇ ਦੀ ਗੋਲੀਬਾਰੀ ਕੀਤੀ ਗਈ। ਇਸ ਸਮੇਂ ਦੌਰਾਨ ਇਕ ਪੁਲਿਸ ਅਧਿਕਾਰੀ ਅਤੇ ਦੋ ਸ਼ੱਕੀ ਵਿਅਕਤੀਆਂ ਸਮੇਤ 6 ਲੋਕ ਮਾਰੇ ਗਏ। ਜਦਕਿ 2 ਪੁਲਿਸ ਅਧਿਕਾਰੀ ਸਣੇ ਤਿੰਨ ਲੋਕ ਜ਼ਖਮੀ ਹਨ। ਪੁਲਿਸ ਦੇ ਅਨੁਸਾਰ ਜਰਸੀ ਸਿਟੀ ਵਿੱਚ ਦੋ ਵੱਖ-ਵੱਖ ਥਾਵਾਂ ਤੇ ਫਾਇਰਿੰਗ ਹੋਈ। ਪੁਲਿਸ ਅਤੇ ਹਮਲਾਵਰਾਂ ਵਿਚਾਲੇ ਤਕਰੀਬਨ ਚਾਰ ਘੰਟੇ ਦੀ ਮੁਠਭੇੜ ਹੋਈ।