- ਲੋਕਾਂ ਦੀ ਪ੍ਰਵਾਹ ਦਾ ਢਕਵੰਜ ਰਚਣ ਵਾਲੇ ਅਕਾਲੀ ਪੰਜਾਬ ਦੇ ਹਿੱਸੇ ਦਾ 4100 ਕਰੋੜ ਜੀ.ਐਸ.ਟੀ. ਮੁਆਵਜ਼ਾ ਦਿਵਾਉਣ ਅਤੇ 31,000 ਕਰੋੜ ਰੁਪਏ ਦੇ ਸੀ.ਸੀ.ਐਲ. ਘਪਲੇ ਦਾ ਕੇਂਦਰ ਤੋਂ ਛੇਤੀ ਹੱਲ ਕਰਾਉਣ: ਜਾਖੜ
- ਕ੍ਰਿਸਚੀਅਨ ਵੈਲਫ਼ੇਅਰ ਬੋਰਡ ਦੇ ਚੇਅਰਮੈਨ ਦੇ ਅਹੁਦਾ ਸਾਂਭਣ ਮੌਕੇ ਹੋਏ ਮੀਡੀਆ ਨਾਲ ਮੁਖ਼ਾਤਬ
- ਚੇਅਰਮੈਨ ਡਾ. ਸਲਾਮਤ ਮਸੀਹ ਨੇ ਤਿੰਨ ਕੈਬਨਿਟ ਮੰਤਰੀਆਂ, ਕਾਂਗਰਸ ਪ੍ਰਧਾਨ ਅਤੇ 7 ਵਿਧਾਇਕਾਂ ਦੀ ਮੌਜੂਦਗੀ ’ਚ ਸਾਂਭਿਆ ਅਹੁਦਾ
ਐਸ.ਏ.ਐਸ. ਨਗਰ, 26 ਨਵੰਬਰ: ਪੰਜਾਬ ਕ੍ਰਿਸਚੀਅਨ ਵੈਲਫ਼ੇਅਰ ਬੋਰਡ ਦੇ ਨਵ-ਨਿਯੁਕਤ ਚੇਅਰਮੈਨ ਡਾ. ਸਲਾਮਤ ਮਸੀਹ ਅਤੇ ਉਨਾਂ ਦੀ ਟੀਮ ਨੇ ਅੱਜ ਸੂਬੇ ਦੇ ਤਿੰਨ ਕੈਬਨਿਟ ਮੰਤਰੀਆਂ, ਸੂਬਾ ਕਾਂਗਰਸ ਦੇ ਪ੍ਰਧਾਨ ਅਤੇ 7 ਵਿਧਾਇਕਾਂ ਦੀ ਮੌਜੂਦਗੀ ਵਿੱਚ ਵਣ ਵਿਭਾਗ ਵਿਖੇ ਸਥਿਤ ਦਫ਼ਤਰ ’ਚ ਆਪਣਾ ਅਹੁਦਾ ਸਾਂਭਿਆ।
ਇਸ ਸਮਾਗਮ ਦੌਰਾਨ ਸਹਿਕਾਰਤਾ ਅਤੇ ਜੇਲ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ, ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਅਤੇ 7 ਵਿਧਾਇਕਾਂ ਗੁਰਦਾਸਪੁਰ ਤੋਂ ਸ. ਬਰਿੰਦਰਮੀਤ ਸਿੰਘ ਪਾਹੜਾ, ਬਾਬਾ ਬਕਾਲਾ ਤੋਂ ਸ. ਸੰਤੋਖ ਸਿੰਘ ਭਲਾਈਪੁਰ, ਸ੍ਰੀ ਹਰਗੋਬਿੰਦਪੁਰ ਤੋਂ ਸ. ਬਲਵਿੰਦਰ ਸਿੰਘ ਲਾਡੀ, ਬਾਘਾ ਪੁਰਾਣਾ ਤੋਂ ਸ. ਦਰਸ਼ਨ ਸਿੰਘ ਬਰਾੜ, ਮੋਗਾ ਤੋਂ ਸ੍ਰੀ ਹਰਜੋਤ ਕਮਲ ਸਿੰਘ, ਜ਼ੀਰਾ ਤੋਂ ਸ. ਕੁਲਬੀਰ ਸਿੰਘ ਜ਼ੀਰਾ ਤੇ ਫ਼ਾਜ਼ਿਲਕਾ ਤੋਂ ਵਿਧਾਇਕ ਸ. ਦਵਿੰਦਰ ਸਿੰਘ ਘੁਬਾਇਆ ਅਤੇ ਜ਼ਿਲਾ ਗਰਦਾਸਪੁਰ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਰੌਸ਼ਨ ਜੋਜ਼ਫ਼ ਤੇ ਸਾਬਕਾ ਪ੍ਰਧਾਨ ਸ੍ਰੀ ਅਸ਼ੋਕ ਚੌਧਰੀ ਹਾਜ਼ਰ ਰਹੇ ਜਦਕਿ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ੍ਰੀ ਤਿ੍ਰਪਤ ਰਾਜਿੰਦਰ ਸਿੰਘ ਬਾਜਵਾ ਸਮਾਗਮ ਤੋਂ ਕੁੱਝ ਸਮਾਂ ਪਹਿਲਾਂ ਅਤੇ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਬਾਅਦ ਵਿੱਚ ਡਾ. ਮਸੀਹ ਨੂੰ ਮੁਬਾਰਕਬਾਦ ਦੇਣ ਪਹੁੰਚੇ।
ਮੀਡੀਆ ਦੇ ਸਵਾਲਾਂ ਦੇ ਜਵਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਤੁਹਮਤਾਂ ਦੀ ਵਿੱਢੀ ਮੁਹਿੰਮ ਨੂੰ ਗੁਮਰਾਹਕੰੁਨ ਤੇ ਝੂਠਾ ਕਰਾਰ ਦਿੰਦਿਆਂ ਸਹਿਕਾਰਤਾ ਅਤੇ ਜੇਲ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮਾਮਲੇ ਦੀ ਜਾਂਚ ਚਲ ਰਹੀ ਹੈ। ਉਨਾਂ ਕਿਹਾ ਕਿ ਇਹ ਅਕਾਲੀ ਦਲ ਦਾ ਰਾਜ ਨਹੀਂ, ਇਹ ਕੈਪਟਨ ਅਮਰਿੰਦਰ ਸਿੰਘ ਦਾ ਰਾਜ ਹੈ ਜਿਸ ਵਿੱਚ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋਵੇਗਾ। ਸ਼੍ਰੋਮਣੀ ਅਕਾਲੀ ਦਲ ਵੱਲੋਂ ਉਨਾਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਜਵਾਬ ਵਿੱਚ ਸ. ਰੰਧਾਵਾ ਨੇ ਕਿਹਾ, ‘‘ਜੋ ਵਿਅਕਤੀ ਸ਼੍ਰੋਮਣੀ ਅਕਾਲੀ ਦਲ ਦੇ ਇਨਾਂ ਆਗੂਆਂ ਨੂੰ ਨੱਥ ਪਾਏਗਾ, ਬੇਅਦਬੀ ਮਾਮਲਿਆਂ ਵਿੱਚ ਅਕਾਲੀਆਂ ਦੀ ਸ਼ਮੂਲੀਅਤ ਬਾਰੇ ਦੱਸੇਗਾ, ਇਨਾਂ ਦੇ ਨਸ਼ੇ ਦੇ ਕਾਰੋਬਾਰ ਨੂੰ ਉਜਾਗਰ ਕਰੇਗਾ ਅਤੇ ਇਨਾਂ ਦੇ ਗੈਂਗਸਟਰਾਂ ਨਾਲ ਸਬੰਧਾਂ ਨੂੰ ਜੱਗ ਜ਼ਾਹਰ ਕਰੇਗਾ, ਜ਼ਾਹਰਾ ਤੌਰ ’ਤੇ ਇਹ ਲੋਕ ਉਸ ਵਿਅਕਤੀ ਨੂੰ ਨਿਸ਼ਾਨਾ ਬਣਾਉਣਗੇ ਪਰ ਮੈਂ ਡਰਨ ਵਾਲਾ ਨਹੀਂ ਅਤੇ ਸੱਚ ’ਤੇ ਬੇਝਿਜਕ ਹੋ ਕੇ ਪਹਿਰਾ ਦਿਆਂਗਾ।’’
ਸ਼੍ਰੋਮਣੀ ਅਕਾਲੀ ਦਲ ਨੂੰ ਕਰੜੇ ਹੱਥੀਂ ਲੈਂਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਅਸਲ ਵਿੱਚ ਕਾਂਗਰਸ ਦੀ ਚੜਤ ਨੂੰ ਵੇਖ ਕੇ ਅਕਾਲੀ ਮੁੱਦਾਹੀਣ ਹੋ ਗਏ ਹਨ ਅਤੇ ਲੋਕਾਂ ਦੀ ਖ਼ੈਰ-ਖ਼ੁਆਹ ਬਣਨ ਦਾ ਢਕਵੰਜ ਰਚ ਰਹੇ ਹਨ। ਉਨਾਂ ਕਿਹਾ ਕਿ ਜੇ ਬਾਦਲ ਪਰਿਵਾਰ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਲੋਕਾਂ ਦੀ ਇੰਨੀ ਹੀ ਪ੍ਰਵਾਹ ਹੈ ਤਾਂ ਉਹ ਸੂਬਾ ਸਰਕਾਰ ਦੇ ਹਿੱਸੇ ਦਾ 4100 ਕਰੋੜ ਰੁਪਏ ਦਾ ਬਣਦਾ ਜੀ.ਐਸ.ਟੀ. ਮੁਆਵਜ਼ਾ ਦਿਵਾਉਣ ਅਤੇ ਬਾਦਲ ਸਰਕਾਰ ਵੱਲੋਂ ਵਿਰਸੇ ਵਿੱਚ ਦਿੱਤੇ ਗਏ 31,000 ਕਰੋੜ ਰੁਪਏ ਦੇ ਸੀ.ਸੀ.ਐਲ. ਘਪਲੇ ਦਾ ਕੇਂਦਰ ਸਰਕਾਰ ਤੋਂ ਛੇਤੀ ਤੋਂ ਛੇਤੀ ਹੱਲ ਕਰਾਉਣ। ਉਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਮਾਮਲਿਆਂ ਤੋਂ ਪੱਲਾ ਛੁਡਾਉਣ ਲਈ ਤਤਪਰ ਹੋਏ ਬਾਦਲ ਪਰਿਵਾਰ ਨੂੰ ਆਪਣੇ ਕਾਰਿਆਂ ਦਾ ਹਿਸਾਬ ਲੋਕਾਂ ਨੂੰ ਜ਼ਰੂਰ ਦੇਣਾ ਪਵੇਗਾ ਕਿੳਂੁਜੋ ਉਹ ਲੋਕਾਂ ਦੀ ਨਿਗਾ ਤੋਂ ਬਚ ਨਹੀਂ ਸਕਦੇ।
ਡਾ. ਸਲਾਮਤ ਮਸੀਹ ਬਾਰੇ ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ। ਇਸੇ ਲੜੀ ਤਹਿਤ ਈਸਾਈ ਭਾਈਚਾਰੇ ਦੀਆਂ ਸਮੱਸਿਆਵਾਂ ਦੇ ਹੱਲ ਲਈ ਡਾ. ਸਲਾਮਤ ਮਸੀਹ ਨੂੰ ਿਸਚਿਅਨ ਵੈਲਫ਼ੇਅਰ ਬੋਰਡ ਦੇ ਚੇਅਰਮੈਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨਾਂ ਭਰੋਸਾ ਜਤਾਇਆ ਕਿ ਡਾ. ਮਸੀਹ ਆਪਣੀਆਂ ਸੇਵਾਵਾਂ ਬਾਖ਼ੂਬੀ ਨਿਭਾਉਣਗੇ। ਲਗਾਤਾਰ 10 ਸਾਲ ਗੁਰਦਾਸਪੁਰ ਟਰੱਕ ਯੂਨੀਅਨ ਦੇ ਪ੍ਰਧਾਨ ਅਤੇ 35 ਸਾਲ ਸਰਪੰਚ ਰਹੇ ਡਾ. ਮਸੀਹ ਨੇ ਮੀਡੀਆ ਨੂੰ ਮੁਖ਼ਾਤਬ ਹੁੰਦਿਆਂ ਕਿਹਾ ਕਿ ਉਹ ਆਪਣੇ ਅਹੁਦੇ ਦੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਦਿਨ-ਰਾਤ ਈਸਾਈ ਭਾਈਚਾਰੇ ਦੀ ਭਲਾਈ ਲਈ ਯਤਨਸ਼ੀਲ ਰਹਿਣਗੇ।
ਸਮਾਗਮ ਵਿੱਚ ਬੋਰਡ ਦੇ ਸੀਨੀਅਰ ਉਪ ਚੇਅਰਮੈਨ ਬਿਸ਼ਪ ਰਹਿਮਤ ਮਸੀਹ, ਉਪ ਚੇਅਰਮੈਨ ਸ੍ਰੀ ਤਰਸੇਮ ਮਸੀਹ ਸਹੋਤਾ, ਮੈਂਬਰ ਸ੍ਰੀ ਰਮਨ ਮਸੀਹ, ਸ੍ਰੀ ਹੈਪੀ ਮਸੀਹ, ਸ੍ਰੀ ਸਨੀ ਬਾਵਾ, ਪਾਸਟਰ ਐਰਕ ਮਸੀਹ, ਸ੍ਰੀ ਹੰਸ ਰਾਜ ਅਰਲੀਭੰਨ ਅਤੇ ਸ੍ਰੀ ਜੈਸਨ ਮੈਥੀਊ ਤੋਂ ਇਲਾਵਾ ਈਸਾਈ ਭਾਈਚਾਰੇ ਦੇ ਆਗੂ ਪੀ.ਪੀ.ਸੀ.ਸੀ. ਸਕੱਤਰ ਸ੍ਰੀ ਕਮਲ ਖੋਖਰ, ਸ੍ਰੀ ਸੁਦੇਸ਼ ਕੁਮਾਰ, ਠੇਕੇਦਾਰ ਡੈਨੀਅਲ ਮਸੀਹ, ਪੀ.ਪੀ.ਸੀ.ਸੀ. ਦੇ ਜਨਰਲ ਸਕੱਤਰ ਸ਼੍ਰੀ ਸੋਨੂੰ ਜ਼ਾਫ਼ਰ, ਸ੍ਰੀ ਜਗੀਰ ਖੋਖਰ, ਸ੍ਰੀ ਡੈਨੀਅਲ ਮਸੀਹ ਬੱਗਾ, ਸ੍ਰੀ ਰਮਨਦੀਪ ਸਿੰਘ ਨਰੂਲਾ, ਸ੍ਰੀ ਰਾਕੇਸ਼ ਸਹੋਤਾ, ਸ੍ਰੀ ਸੁਰਿੰਦਰ ਕੁਮਾਰ ਐਸ.ਡੀ.ਓ., ਸ੍ਰੀ ਸੋਹਨ ਲਾਲ, ਮੇਜਰ ਕਸ਼ਮੀਰ ਮਸੀਹ, ਮੇਜਰ ਵਸਣ ਮਸੀਹ, ਸ੍ਰੀ ਰਾਜੀਵ ਰੰਗਾ, ਸ੍ਰੀ ਵਿਲੀਅਮ ਮਸੀਹ, ਸ੍ਰੀ ਸੁੱਚਾ ਮਸੀਹ, ਸ੍ਰੀ ਇਨਸਪਾਲ, ਸ੍ਰੀ ਅਲੈਕਸ ਪੀ ਸੁਨੀਲ, ਸ੍ਰੀ ਦੀਪਕ, ਸ੍ਰੀ ਜਗਦੀਪ ਸਿੰਘ ਅਤੇ ਸ੍ਰੀ ਇੰਦਰਜੀਤ ਸਿੰਘ ਹਾਜ਼ਰ ਸਨ।